ਵਿਰੋਧ ਦੇ ਬਾਵਜੂਦ ਇਕ-ਦੂਜੇ ਦੇ ਹੋਏ ਸਨ ਯੰਗ ਤੇ ਬਾਰਬਰਾ

05/21/2018 9:05:58 AM

ਜਲੰਧਰ— ਅਮਰੀਕਨ ਫੁੱਟਬਾਲ ਦੇ ਸਟਾਰ ਜਾਨ ਸਟੀਵਨ ਯੰਗ ਨੇ ਸਾਬਕਾ ਮਾਡਲ ਬਾਰਬਰਾ ਗ੍ਰਾਹਮ ਨਾਲ 2000 'ਚ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਦੇ ਸਮੇਂ ਕਾਫੀ ਵਿਰੋਧ ਹੋਇਆ ਸੀ। ਜ਼ਿਕਰਯੋਗ ਹੈ ਕਿ ਬਾਰਬਰਾ ਚੰਗੇ ਪਰਿਵਾਰ ਨਾਲ ਸਬੰਧਤ ਨਹੀਂ ਸੀ। ਉਹ ਬਿਨ-ਵਿਆਹੀ ਮਾਂ ਦੀ ਸੰਤਾਨ ਸੀ। ਉਸ ਦੀ ਮਾਂ ਨੇ ਉਸ ਨੂੰ ਪਾਲਣ ਲਈ ਕਈ ਅਨੈਤਿਕ ਕੰਮ ਕੀਤੇ ਸਨ ਪਰ ਬਾਵਜੂਦ ਇਸ ਦੇ ਯੰਗ ਨੇ ਬਿਨਾਂ ਕਿਸੇ ਹਿਚਕਿਚਾਹਟ ਦੇ ਬਾਰਬਰਾ ਨਾਲ ਵਿਆਹ ਕੀਤਾ।  ਦੋਵਾਂ ਦੇ ਹੁਣ 4 ਬੱਚੇ ਹਨ।

ਬਾਰਬਰਾ ਨਾਲ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਯੰਗ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ 1990 'ਚ ਮੇਰੇ ਦੋਸਤ ਰਾਹੀਂ ਬਾਰਬਰਾ ਨਾਲ ਮੁਲਾਕਾਤ ਹੋਈ ਸੀ। ਉਦੋਂ ਸਾਡੇ ਵਿਚਾਲੇ ਟਿਊਨਿੰਗ ਪੈਦਾ ਨਹੀਂ ਹੋਈ ਸੀ। 1999 'ਚ ਅਸੀਂ ਦੁਬਾਰਾ ਮਿਲੇ ਤਾਂ ਅਹਿਸਾਸ ਹੋਇਆ ਕਿ ਅਸੀਂ ਇਕ-ਦੂਜੇ ਲਈ ਹੀ ਬਣੇ ਹਾਂ। ਯੰਗ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਜੇਕਰ ਬਾਰਬਰਾ ਨਾਲ ਉਸ ਦੀ ਪਹਿਲੀ ਮੁਲਾਕਾਤ ਤੋਂ ਬਾਅਦ 1990 'ਚ ਹੀ ਵਿਆਹ ਕਰ ਲਿਆ ਹੁੰਦਾ ਤਾਂ ਹੁਣ ਉਨ੍ਹਾਂ ਦੇ ਅੱਧਾ ਦਰਜਨ ਬੱਚੇ ਹੋਣੇ ਸਨ।