ਧੀ ਦੇ ਕਤਲ ਦੇ ਦੋਸ਼ ''ਚ ਪਿਤਾ ਸਣੇ ਪੰਜ ਗ੍ਰਿਫਤਾਰ

05/15/2018 6:33:49 PM

ਹਾਜੀਪੁਰ— ਬਿਹਾਰ ਦੇ ਵੈਸ਼ਾਲੀ ਜ਼ਿਲੇ ਦੇ ਸਦਰ ਥਾਣਾ ਇਲਾਕੇ ਦੇ ਘਟਾਰੇ ਪਿੰਡ ਤੋਂ ਪੁਲਸ ਨੇ ਮੰਗਲਵਾਰ ਨੂੰ ਧੀ ਦਾ ਕਤਲ ਕਰਵਾਉਣ ਦੇ ਦੋਸ਼ੀ ਪਿਤਾ ਅਸ਼ੋਕ ਕੁਮਾਰ ਸਿੰਘ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਜੀਪੁਰ ਦੇ ਸੀਨੀਅਰ ਪੁਲਸ ਅਧਿਕਾਰੀ ਅਜੈ ਕੁਮਾਰ ਨੇ ਇਥੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ 'ਚ ਮ੍ਰਿਤਕਾਂ ਪ੍ਰੀਤੀ ਰਾਣੀ ਦੇ ਪਿਤਾ ਦੇ ਇਲਾਵਾ ਸ਼ੂਟਰ ਮੁਕੇਸ਼ ਪਾਸਵਾਨ, ਭੇਂਡਾ ਲਾਲ ਪਾਸਵਾਨ, ਜਗਲਾਲ ਮਹਤੋ ਤੇ ਦਿਲੀਪ ਰਾਮ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ 24 ਅਪ੍ਰੈਲ 2018 ਨੂੰ ਲੜਕੀ ਦਾ ਕਤਲ ਤਿੰਨ ਲੱਖ ਦੀ ਸੁਪਾਰੀ ਦੇ ਕੇ ਪਿਤਾ ਵਲੋਂ ਕਰਵਾਇਆ ਗਿਆ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ਾਇਦ ਪ੍ਰੇਮ ਪ੍ਰਸੰਗ ਨੂੰ ਲੈ ਕੇ ਲੜਕੀ ਨੇ ਪਿਤਾ ਵਲੋਂ ਚੁਣੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਤੋਂ ਨਰਾਜ਼ ਹੋ ਕੇ ਪਿਤਾ ਨੇ ਉਸ ਦਾ ਕਤਲ ਕਰਵਾਉਣ ਦਾ ਯੋਜਨਾ ਬਣਾਈ ਸੀ। ਸ਼ੂਟਰ ਮੁਕੇਸ਼ ਪਾਸਵਾਨ ਮੁਜ਼ੱਫਰਨਗਰ ਜ਼ਿਲਾ ਤਰੈਯਾ ਥਾਣਾ ਇਲਾਕੇ ਦੇ ਮਾਨਿਕਪੁਰ ਪਿੰਡ ਦਾ ਨਿਵਾਸੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕਤਲਕਾਂਡ ਦੇ ਤਿੰਨ ਹੋਰ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।