ਪਰਥ ''ਚ ਘਰ ਨੂੰ ਲੱਗੀ ਅੱਗ, 70 ਸਾਲਾ ਬਜ਼ੁਰਗ ਦੀ ਮੌਤ

05/21/2018 12:43:48 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਪੂਰਬ ਵਿਚ ਇਕ ਘਰ ਵਿਚ ਅੱਗ ਲੱਗ ਗਈ। ਗਿਲਗਿਰਿੰਗ ਵਿਚ ਹੋਏ ਇਸ ਹਾਦਸੇ ਵਿਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। 70 ਸਾਲਾ ਇਹ ਬਜ਼ੁਰਗ ਵਿਅਕਤੀ ਆਪਣੇ ਬੇਟੇ ਨੂੰ ਬਚਾਉਣ ਲਈ ਸੜ ਰਹੇ ਘਰ ਵਿਚ ਦਾਖਲ ਹੋ ਗਿਆ ਸੀ। ਉਸ ਨੇ ਬੇਟੇ ਦੀ ਜਾਨ ਤਾਂ ਬਚਾ ਲਈ ਪਰ ਖੁਦ ਮਰ ਗਿਆ।


ਜਾਣਕਾਰੀ ਮੁਤਾਬਕ ਬੇਟੇ ਨੂੰ ਬਚਾਉਣ ਮਗਰੋਂ ਬਜ਼ੁਰਗ ਮਦਦ ਲੱਭਣ ਲਈ 2 ਕਿਲੋਮੀਟਰ ਤੱਕ ਭੱਜਿਆ ਪਰ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਉੱਧਰ ਘਰ ਨੂੰ ਅੱਗ ਲੱਗੀ ਦੇਖ ਬਜ਼ੁਰਗ ਦੇ ਗੁਆਂਢੀਆਂ ਨੇ ਟ੍ਰਿਪਲ ਜ਼ੀਰੋ 'ਤੇ ਫੋਨ ਕੀਤਾ। 9 ਫਾਇਰ ਫਾਈਟਰਜ਼ ਤੁਰੰਤ ਮੌਕੇ 'ਤੇ ਪਹੁੰਚੇ। ਪੈਰਾ ਮੈਡੀਕਲ ਅਧਿਕਾਰੀਆਂ ਦੇ ਪਹੁੰਚਣ ਤੱਕ ਫਾਇਰ ਫਾਈਟਰਜ਼ਾਂ ਨੇ ਬਜ਼ੁਰਗ ਨੂੰ ਸੀ. ਪੀ. ਆਰ. ਦਿੱਤੀ। ਉਸ ਨੂੰ ਯਾਰਕ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਅੱਗ ਲੱਗਣ ਕਾਰਨ 300,000 ਡਾਲਰ ਦਾ ਨੁਕਸਾਨ ਹੋਇਆ। ਹਾਲੇ ਤੱਕ ਇਹ ਸਪਸ਼ੱਟ ਨਹੀਂ ਹੈ ਕਿ ਅੱਗ ਕਿਵੇਂ ਲੱਗੀ। ਪੁਲਸ ਨੇ ਕਿਹਾ ਕਿ ਇਹ ਗੈਰ ਸ਼ੱਕੀ ਹੈ ਅਤੇ ਆਰਸਨ ਟੀਮ ਜਾਂਚ ਨਹੀਂ ਕਰ ਰਹੀ ਹੈ। ਇਸ ਘਟਨਾ ਸੰਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।