ਨਕਲੀ ਠੱਪਿਆਂ ਵਾਲਾ ਸਾਮਾਨ ਵੇਚਣ ''ਤੇ ਪੰਜਾਬੀ ਵਿਅਕਤੀ ਨੂੰ ਕੈਦ ਤੇ ਜੁਰਮਾਨਾ

05/26/2018 1:28:11 PM

ਲੰਡਨ(ਰਾਜਵੀਰ ਸਮਰਾ)— ਲਿੰਕਸ਼ਨਸ਼ਾਇਰ ਦੇ ਸਕੈਗਨੈਸ ਦੀ ਮਾਰਕੀਟ ਵਿਚ ਨਕਲੀ ਠੱਪਿਆਂ ਵਾਲੇ ਕੱਪੜੇ ਵੇਚਣ ਦੇ ਦੋਸ਼ ਵਿਚ ਸਥਾਨਕ ਅਦਾਲਤ ਨੇ ਟਰੇਡ ਮਾਰਕ ਐਕਟ 1994 ਦੀ ਉਲੰਘਣਾ ਦੇ 10 ਮਾਮਲਿਆਂ ਅਤੇ ਅਪਰਾਧਕ ਸੰਪਤੀ ਰੱਖਣ ਦੇ ਦੋਸ਼ ਹੇਠ ਰਣਬੀਰ ਸਿੰਘ ਧਨੋਆ ਨੂੰ 6 ਮਹੀਨੇ ਕੈਦ ਅਤੇ 11862 ਪੌਂਡ ਜੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ। ਇਹ ਜੁਰਮਾਨਾ 12 ਮਹੀਨਿਆਂ ਵਿਚ ਅਦਾ ਕਰਨਾ ਹੋਵੇਗਾ। ਅਦਾਲਤ ਵਿਚ ਦੱਸਿਆ ਗਿਆ ਕਿ ਧਨੋਆ ਵਿਸ਼ਵ ਪ੍ਰਸਿੱਧ ਕੰਪਨੀਆਂ ਐਡੀਡਾਸ, ਨਾਈਕ, ਕਨਵਰਸ, ਲਾਕੋਸਟ ਅਤੇ ਫਰੈਡ ਪੈਰੀ ਆਦਿ ਦੇ ਨਕਲੀ ਠੱਪਿਆਂ ਵਾਲੇ ਕੱਪੜੇ ਸਸਤੇ ਭਾਅ ਵਿਚ ਵੇਚਦਾ ਸੀ, ਜਾਂਚ ਦੌਰਾਨ ਪਤਾ ਲੱਗਾ ਕਿ ਸਾਰੇ ਲੋਗੋ ਜਾਅਲੀ ਸਨ।