ਸੀ. ਬੀ. ਐੱਸ. ਈ. 12ਵੀਂ ਦੀ ਪ੍ਰੀਖਿਆ ''ਚ ਜਲਾਲਾਬਾਦ ਦੇ ਇਨ੍ਹਾਂ ਵਿਦਿਆਰਥੀਆਂ ਦੀ ਬੱਲੇ-ਬੱਲੇ

05/27/2018 7:20:24 AM

ਜਲਾਲਾਬਾਦ (ਸੇਤੀਆ) : ਸੀ. ਬੀ. ਐੱਸ. ਈ. ਵਲੋਂ ਲਈ ਗਈ 12ਵੀਂ ਦੀ ਸਲਾਨਾ ਪ੍ਰੀਖਿਆ ਵਿਚ ਵੱਖ-ਵੱਖ ਸਕੂਲਾਂ ਦੇ ਸਲਾਨਾ ਨਤੀਜੇ 100 ਫੀਸਦੀ ਰਹੇ ਹਨ। ਸੰਤ ਕਬੀਰ ਗੁਰੂਕੁੱਲ ਸਕੂਲ ਦੀ ਪ੍ਰਿੰਸੀਪਲ ਅਰਚਨਾ ਗਾਬਾ ਨੇ ਦੱਸਿਆ ਕਿ ਪ੍ਰੀਖਿਆ ਵਿਚ ਵਿਦਿਆਰਥੀ ਨਿਤਿਨ ਗਾਬਾ ਨੇ 87 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਮੀਤ ਸਿੰਘ 80 ਫੀਸਦੀ ਨੇ ਦੂਜਾ, ਪੂਜਾ ਨੇ 75.2 ਫੀਸਦੀ ਨੇ ਤੀਜਾ ਸਥਾਨ ਅਤੇ ਸਮੀਰ ਨੇ 74.6 ਫੀਸਦੀ ਅੰਕ ਹਾਸਲ ਕਰਕੇ ਚੌਥਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਨਿਤਿਨ ਗਾਬਾ ਨੇ ਸੀ. ਬੀ. ਐੱਸ. ਈ. ਦੀ ਪ੍ਰੀਖਿਆ ਦੇ ਨਾਲ-ਨਾਲ ਪੀ.ਐੱਮ. ਟੀ. ਦੀ ਪ੍ਰੀਖਿਆ ਵੀ ਪਾਸ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਪਾਸ ਹੋਣ ਤੋਂ ਬਾਅਦ ਹੀ ਵਿਦਿਆਰਥੀ ਐਮਬੀਬੀਐਸ ਵਿਚ ਦਾਖਿਲਾ ਲੈ ਸਕਦੇ ਹਨ। 
ਇਸ ਤੋਂ ਇਲਾਵਾ ਮਾਤਾ ਗੁਜਰੀ ਪਬਲਿਕ ਸਕੂਲ ਦਾ ਸਲਾਨਾ ਨਤੀਜਾ ਵੀ 100 ਫੀਸਦੀ ਰਿਹਾ ਹੈ । ਪ੍ਰਿੰਸੀਪਲ ਪਰਵਿੰਦਰਜੀਤ ਕੌਰ ਨੇ ਦੱਸਿਆ ਕਿ  ਕਾਮਰਸ ਦੇ ਵਿਦਿਆਰਥੀ ਕਾਨਿਸ਼ਿਕ ਨੇ 90.2 ਫੀਸਦੀ, ਸਿਮਰਨ ਮਦਾਨ ਨੇ 86.2 ਅਤੇ ਆਰਜੂ ਨੇ 85.4 ਫੀਸਦੀ ਅੰਕ ਹਾਸਿਲ ਕਰਮਵਾਰ ਤੀਜਾ ਸਥਾਨ ਹਾਸਿਲ ਕੀਤਾ ਹੈ। 
ਇਸੇ ਤਰ੍ਹਾਂ ਐਕਮੇ ਸਕੂਲ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਪ੍ਰਿ੍ਰੰਸੀਪਲ ਅਰੂਣਾ ਮਿੱਢਾ ਨੇ ਦੱਸਿਆ ਕਿ ਹਿਊਮੈਨਟੀਜ਼, ਸਾਇੰਸ ਗਰੁੱਪ ਅਤੇ ਕਾਮਰਸ ਗਰੁੱਪ 'ਚ ਵਿਦਿਆਰਥੀ ਆਂਚਲ ਰਾਣੀ ਨੇ 92 ਫੀਸਦੀ, ਲਵਿਸ਼ ਗੁਪਤਾ ਨੇ 89.4 ਫੀਸਦੀ, ਰਿੰਪਨਦੀਪ ਕੌਰ ਨੇ 84.8 ਫੀਸਦੀ ਅੰਕ ਹਾਸਿਲ ਕਰਕੇ ਤੀਜਾ, ਕਰਨਜੋਤ ਕੌਰ ਨੇ 82.4 ਫੀਸਦੀ ਚੌਥਾ ਅਤੇ ਨਿਖਿਲ ਮੋਂਗਾ ਨੇ 80.6 ਫੀਸਦੀ ਅੰਕ ਹਾਸਿਲ ਪੰਜਵਾਂ ਸਥਾਨ ਹਾਸਿਲ ਕੀਤਾ।