ਸੀ. ਬੀ. ਐੱਸ. ਈ. 12ਵੀਂ ਦਾ ਰਿਜ਼ਲਟ ਅੱਜ

05/26/2018 6:56:19 AM

ਲੁਧਿਆਣਾ (ਵਿੱਕੀ) – ਪਿਛਲੇ ਕਈ ਦਿਨਾਂ ਤੋਂ ਰਿਜ਼ਲਟ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ. ਬੀ. ਐੱਸ. ਈ. 12ਵੀਂ ਦੀ ਪ੍ਰੀਖਿਆ ਦੇਣ ਵਾਲੇ ਦੇਸ਼ ਦੇ 11.86 ਲੱਖ ਵਿਦਿਆਰਥੀਆਂ ਦੀ ਉਤਸੁਕਤਾ ਐੱਮ. ਐੱਚ. ਆਰ. ਡੀ. ਦੇ ਸਕੱਤਰ ਅਨਿਲ ਸਵਰੂਪ ਵਲੋਂ ਨਤੀਜਾ ਐਲਾਨ ਕਰਨ ਬਾਰੇ ਕੀਤੇ ਟਵੀਟ ਨੇ ਹੋਰ ਵਧਾ ਦਿੱਤੀ ਹੈ। ਟਵੀਟ ਮੁਤਾਬਕ ਸੀ. ਬੀ. ਐੱਸ. ਈ. ਵਲੋਂ 12ਵੀਂ ਦਾ ਨਤੀਜਾ 26 ਮਈ ਨੂੰ ਐਲਾਨ ਕੀਤਾ ਜਾਵੇਗਾ। ਇਥੇ ਦੱਸ ਦੇਈਏ ਕਿ ਸੀ. ਬੀ. ਐੱਸ. ਈ. ਦੀਆਂ ਪ੍ਰੀਖਿਆਵਾਂ 5 ਮਾਰਚ ਤੋਂ 13 ਅਪ੍ਰੈਲ ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਸੀ. ਬੀ. ਐੱਸ. ਈ. ਪੰਚਕੂਲਾ ਰੀਜਨ ਦੇ ਅਫਸਰ ਜੇ. ਆਰ. ਖਾਂਡੇਰਾਵ ਨੇ ਗੱਲ ਕਰਨ 'ਤੇ ਦੱਸਿਆ ਕਿ 12ਵੀਂ ਦਾ ਨਤੀਜਾ ਸ਼ਨੀਵਾਰ ਨੂੰ ਐਲਾਨ ਹੋਣ ਦੀ ਸੰਭਾਵਨਾ ਹੈ ਪਰ ਹੁਣ ਤੱਕ ਉਨ੍ਹਾਂ ਕੋਲ ਕੋਈ ਅਧਿਕਾਰਕ ਨੋਟੀਫਿਕੇਸ਼ਨ ਨਹੀਂ ਪਹੁੰਚਿਆ ਹੈ।