ਡੈੱਥ ਓਵਰਾਂ ਦਾ ਬਾਦਸ਼ਾਹ ਹੈ ਇਹ ਖਿਡਾਰੀ, ਭਾਰਤੀ ਟੀਮ ''ਚ ਸਲੈਕਸ਼ਨ ''ਤੇ ਹੋਇਆ ਭਾਵੁਕ

05/12/2018 9:24:41 PM

ਨਵੀਂ ਦਿੱਲੀ (ਬਿਊਰੋ)— ਵੈਸੇ ਤਾਂ ਆਈ.ਪੀ.ਐੱਲ. ਬੱਲੇਬਾਜ਼ਾਂ ਦਾ ਟੂਰਨਾਮੈਂਟ ਮੰਨਿਆ ਜਾਂਦਾ ਹੈ, ਪਰ ਮੌਜੂਦਾ ਸੀਜ਼ਨ 'ਚ ਜਿਸ ਟੀਮ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਸਭ ਦਾ ਧਿਆਨ ਆਪਣੇ ਵਲ ਖਿਚਿਆ ਹੈ ਉਹ ਹੈ ਸਨਰਾਈਜ਼ਰਜ਼ ਹੈਦਰਾਬਾਦ। ਇਸ ਟੀਮ ਦੇ ਗੇਂਦਬਾਜ਼ਾਂ ਨੇ ਕਈ ਵਾਰ ਛੋਟੇ ਟੀਚੇ ਨੂੰ ਬਚਾਇਆ ਹੈ। ਟੀਮ ਦੇ ਸਭ ਤੋਂ ਭਰੋਸੇਮੰਦ ਗੇਂਦਬਾਜ਼ ਸਿਧਾਰਥ ਕੌਲ ਨੂੰ ਆਈ.ਪੀ.ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਦਾ ਤੋਹਫਾ ਭਾਰਤੀ ਟੀਮ 'ਚ ਚੋਣ ਨਾਲ ਮਿਲ ਗਿਆ ਹੈ। ਪਰ ਉਹ ਆਪਣੀ ਸਫਲਤਾ ਦਾ ਸਿਹਰਾ ਆਈ.ਪੀ.ਐੱਲ. ਮੌਜੂਦਾ ਸੀਜ਼ਨ 'ਚ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਦਿੱਤੀ ਗਈ ਸਥਿਰ ਭੂਮਿਕਾ ਨੂੰ ਦਿੰਦੇ ਹਨ।

ਹੁਣ ਤੱਕ ਕੌਲ ਨੇ ਆਈ.ਪੀ.ਐੱਲ. 'ਚ 11 ਮੈਚਾਂ 'ਚ 7.50 ਦੇ ਔਸਤ ਨਾਲ 13 ਵਿਕਟਾਂ ਹਾਸਲ ਕਰ ਕੇ ਸਭ ਨੂੰ ਪ੍ਰਭਾਵਿਤ ਕੀਤਾ ਹੈ। 27 ਸਾਲਾਂ ਕੌਲ ਨੇ ਕਿਹਾ, ਮੈਂ ਭਾਰਤੀ ਟੀਮ 'ਚ ਆਪਣੀ ਚੋਣ ਤੋਂ ਕਾਫੀ ਖੁਸ਼ ਹਨ। ਮੇਰੇ ਚਾਹੁਣ ਵਾਲਿਆਂ ਦੀ ਸ਼ੁਭਕਾਮਨਾਵਾਂ ਅਤੇ ਪਿਛਲੇ ਕੁਝ ਸਾਲਾਂ ਤੋਂ ਕੀਤੀ ਕੜੀ ਮਹਿਨਤ ਦਾ ਫਲ ਮੈਨੂੰ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦੀ ਹੈ ਕਿ ਮੈਂ ਆਪਣੇ ਇਸ ਪ੍ਰਦਰਸ਼ਨ ਨੂੰ ਭਾਰਤ ਵਲੋਂ ਖੇਡਦੇ ਵੀ ਜਾਰੀ ਰਖਾਂਗਾ।

ਦੱਸ ਦਈਏ ਕਿ ਕੌਲ ਨੂੰ ਪਿਛਲੇ ਸਾਲ ਸ਼੍ਰੀਲੰਕਾ ਖਿਲਾਫ ਘਰੇਲੂ ਵਨਡੇ ਸੀਰੀਜ਼ ਦੌਰਾਨ ਟੀਮ 'ਚ ਚੁਣਿਆ ਗਿਆ ਪਰ ਉਸਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਸੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਪਣੇ ਬਿਹਤਰੀਨ ਪ੍ਰਦਰਸ਼ਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਜਾਰੀ ਰਖਣ 'ਚ ਕਾਮਯਾਬ ਹੋ ਪਾਉਂਦੇ ਹਨ ਜਾਂ ਨਹੀਂ।