ਡੋਪ ਟੈਸਟ ''ਚ ਫੇਲ ਹੋਣ ਵਾਲੇ ਤੈਰਾਕ ਕੋਗਾ ਜਾਪਾਨ ਟੀਮ ਤੋਂ ਬਾਹਰ

05/23/2018 7:12:18 PM

ਟੋਕਿਯੋ : ਸਾਬਕਾ ਵਿਸ਼ਵ ਚੈਂਪੀਅਨ ਤੈਰਾਕ ਜੁਨਿਆ ਕੋਗਾ ਡੋਪ ਟੈਸਟ 'ਚ ਫੇਲ ਹੋਣ ਦੇ ਕਾਰਨ ਆਉਣ ਵਾਲੇ ਏਸ਼ੀਆਈ ਖੇਡਾਂ ਦੇ ਲਈ ਜਾਪਾਨ ਟੀਮ ਤੋਂ ਬਾਹਰ ਹੋ ਗਏ ਹਨ। ਸੂਤਰਾਂ ਮੁਤਾਬਕ 30 ਸਾਲਾਂ ਕੋਗਾ ਨੇ 2009 'ਚ 100 ਮੀਟਰ ਬੈਕਸਟ੍ਰੋਕ ਦਾ ਵਿਸ਼ਵ ਖਿਤਾਬ ਜਿੱਤਿਆ ਸੀ। ਜਾਪਾਨ ਤੈਰਾਕੀ ਮਹਾਸੰਘ ਦੇ ਮੁਤਾਬਕ ਉਨ੍ਹਾਂ ਮਾਂਸਪੇਸ਼ੀਆ ਦਾ ਨਿਰਮਾਣ ਕਰਨ ਵਾਲੇ ਬੈਨ ਕੀਤੇ ਪ੍ਰੋਡਕਟ ਦਾ ਇਸਤੇਮਾਲ ਕੀਤਾ ਹੈ। ਕੋਗਾ ਨੇ ਇਹ ਪਦਾਰਥ ਇਸਤੇਮਾਲ ਕਰਨ ਤੋਂ ਇਨਕਾਰ ਕੀਤਾ ਪਰ ਉਸਨੇ ਖਾਨੇ 'ਚ ਸਪਲੀਮੈਂਟ ਇਸਤੇਮਾਲ ਕਰਨ ਦੀ ਗੱਲ ਸਵਿਕਾਰ ਕੀਤੀ ਹੈ ਜੋ ਉਸਦੇ ਲਈ ਪਾਜ਼ਿਟਿਵ ਨਤੀਜੇ ਦਾ ਕਾਰਣ ਬਣ ਸਕਦੀ ਹੈ। ਇਸ ਤੈਰਾਕ 'ਤੇ ਹੁਣ ਜ਼ਿਆਦਾਤਰ 4 ਸਾਲ ਦਾ ਬੈਨ ਲੱਗਣ ਦਾ ਖਤਰਾ ਮੰਡਰਾ ਰਿਹਾ ਹੈ।