ਰਾਸ਼ਟਰੀ ਗੀਤ ''ਤੇ ਖੜ੍ਹੇ ਹੋਣ ਦਾ ਡੋਨਾਲਡ ਟਰੰਪ ਨੇ ਕੀਤਾ ਸਵਾਗਤ

05/25/2018 12:05:24 AM

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਫੁੱਟਬਾਲ ਲੀਗ (ਐੱਨ. ਐੱਫ. ਐੱਲ.) ਵਿਚ ਖਿਡਾਰੀਆਂ ਦੇ ਰਾਸ਼ਟਰੀ ਗੀਤ 'ਤੇ ਸਨਮਾਨ ਵਜੋਂ ਖੜ੍ਹਾ ਨਾ ਹੋਣ 'ਤੇ ਜੁਰਮਾਨਾ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਰਾਸ਼ਟਰਪਤੀ ਟਰੰਪ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਐੱਨ. ਐੱਫ. ਐੱਲ. ਦਾ ਇਹ ਫੈਸਲਾ ਸਵਾਗਤਯੋਗ ਹੈ ਕਿ ਖਿਡਾਰੀਆਂ ਨੂੰ ਰਾਸ਼ਟਰੀ ਗੀਤ ਦੇ ਸਨਮਾਨ ਵਿਚ ਖੜ੍ਹਾ ਨਾ ਹੋਣ 'ਤੇ ਉਨ੍ਹਾਂ ਨੂੰ ਜੁਰਮਾਨਾ ਲਾਇਆ ਜਾਵੇਗਾ। ਜੇਕਰ ਕੋਈ ਖਿਡਾਰੀ ਰਾਸ਼ਟਰੀ ਗੀਤ ਲਈ ਖੜ੍ਹਾ ਨਹੀਂ ਹੋ ਸਕਦਾ ਤਾਂ ਉਸ ਨੂੰ ਦੇਸ਼ ਵਿਚ ਹੀ ਨਹੀਂ ਹੋਣਾ ਚਾਹੀਦਾ।