ਸ਼ਿਓਮੀ ਮੀ8 ਐਨੀਵਰਸਰੀ ਐਡੀਸ਼ਨ ਦੀ ਨਵੀਂ ਜਾਣਕਾਰੀ ਦਾ ਹੋਇਆ ਖੁਲਾਸਾ

05/22/2018 6:51:01 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ (Xiaomi) ਦੇ ਆਉਣ ਵਾਲੇ ਮੀ8 ਐਨੀਵਰਸਰੀ ਐਡੀਸ਼ਨ (Mi 8 Anniversary Edition) ਬਾਰੇ ਹੁਣ ਤੱਕ ਕਈ ਅਫਵਾਹਾਂ ਸਾਹਮਣੇ ਆ ਚੁੱਕੀਆਂ ਹਨ। ਪਿਛਲੀ ਰਿਪੋਰਟ ਮੁਤਾਬਕ ਸ਼ਿਓਮੀ ਦਾ ਇਹ ਸਮਾਰਟਫੋਨ ਨੂੰ 31 ਮਈ ਨੂੰ ਲਾਂਚ ਹੋਣ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਇਸ ਸਮਾਰਟਫੋਨ ਦੇ ਨਾਲ ਮੀ ਬੈਂਡ3 (Mi Band 3) ਨੂੰ ਵੀ ਲਾਂਚ ਕੀਤਾ ਜਾਵੇਗਾ। ਕੁਝ ਸਮਾਂ ਪਹਿਲਾਂ ਇਸ ਸਮਾਰਟਫੋਨ ਨੂੰ ਚੀਨ ਦੀ 3C ਅਤੇ ਐੱਫ. ਸੀ. ਸੀ (FCC) ਸਰਟੀਫਿਕੇਸ਼ਨ ਮਿਲ ਗਈ ਹੈ। ਇਕ ਰਿਪੋਰਟ ਮੁਤਾਬਰ ਹਾਲ ਹੀ ਇਸ ਸਮਾਰਟਫੋਨ ਦੀ ਕੀਮਤ ਅਤੇ ਕੁਝ ਸਪੈਸੀਫਿਕੇਸ਼ਨ ਬਾਰੇ ਜਾਣਕਾਰੀ ਸਾਹਮਣੇ ਆਈ ਹੈ। 

 

ਡਿਸਪਲੇਅ-
ਇਸ ਸਮਾਰਟਫੋਨ ਦੇ ਫੀਚਰਸ ਨੂੰ ਇਕ ਚਾਈਨੀਜ਼ ਵੈੱਬਸਾਈਟ 'ਤੇ ਸਪਾਟ ਕੀਤਾ ਗਿਆ ਹੈ। ਸ਼ਿਓਮੀ ਮੀ8 ਐਨੀਵਰਸਰੀ ਐਡੀਸ਼ਨ 'ਚ 6.01 ਇੰਚ ਡਿਸਪਲੇਅ ਨਾਲ ਸਮਾਰਟਫੋਨ 'ਚ ਨਾਚ ਫੀਚਰ ਵੀ ਦਿੱਤਾ ਜਾਵੇਗਾ। ਇਹ ਫੋਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਐਡਵਾਂਸਡ 3D ਫੇਸ਼ੀਅਲ ਰਿਕੋਗਨਾਈਜੇਸ਼ਨ ਫੀਚਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸ਼ਿਓਮੀ ਮੀ8 ਐਨੀਵਰਸਰੀ ਐਡੀਸ਼ਨ 'ਚ ਆਈਫੋਨ X ਜਿਹਾ 3D ਫੇਸ਼ੀਅਲ ਰਿਕੋਗਨਾਈਜੇਸ਼ਨ ਫੀਚਰ ਹੋਵੇਗਾ।

 

ਪ੍ਰੋਸੈਸਰ ਅਤੇ ਰੈਮ-
ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 845 ਆਕਟਾ-ਕੋਰ ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਸਮਾਰਟਫੋਨ 6 ਜੀ. ਬੀ. ਰੈਮ ਨਾਲ 64 ਜੀ. ਬੀ. ਸਟੋਰੇਜ ਅਚੇ 8 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ 'ਚ ਲਾਂਚ ਕੀਤੇ ਦਾ ਸਕਦੇ ਹਨ। 

 

ਕੀਮਤ -
ਕੀਮਤ ਬਾਰੇ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੇ 6ਜੀ. ਬੀ. ਰੈਮ ਦੀ ਕੀਮਤ ਲਗਭਗ 30,000 ਰੁਪਏ ਅਤੇ 8 ਜੀ. ਬੀ. ਰੈਮ ਦੀ ਕੀਮਤ ਲਗਭਗ 34,200 ਰੁਪਏ ਹੋਵੇਗੀ।