ਭਾਰਤ ਵਿਚ ਬਿਨ੍ਹਾਂ ਰਿਸ਼ਵਤ ਦੇ ਕਾਰੋਬਾਰ ਕਰਨਾ ਮੁਸ਼ਕਲ : ਸਰਵੇਖਣ

04/26/2018 2:36:00 PM

ਨਵੀਂ ਦਿੱਲੀ — ਦੇਸ਼ ਦੇ ਕੁਝ ਵਪਾਰੀਆਂ ਨੇ ਭ੍ਰਿਸ਼ਟਾਚਾਰ ਦੇ ਕਾਰਨ ਕਾਰੋਬਾਰ ਵਿਚ ਰਿਸ਼ਵਤ ਦੇਣ ਵਰਗੀਆਂ ਚੀਜ਼ਾਂ ਨੂੰ ਸਵੀਕਾਰ ਕੀਤਾ ਹੈ। ਦੇਸ਼ ਦੀਆਂ 50 ਕੰਪਨੀਆਂ 'ਤੇ ਕੀਤੇ ਗਏ ਇਸ ਸਰਵੇਖਣ 'ਚ ਘੱਟੋ-ਘੱਟ 20 ਕੰਪਨੀਆਂ ਨੇ ਬ੍ਰਿਸ਼ਟਾਚਾਰ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਹਾਲਾਂਕਿ ਇਸ ਸਰਵੇਖਣ ਵਿਚ ਸ਼ਾਮਲ ਕਾਰੋਬਾਰੀਆਂ ਨੇ ਇਹ ਵੀ ਸਵੀਕਾਰ ਕੀਤਾ ਕਿ ਜਿਥੇ 2012 ਵਿਚ ਭ੍ਰਿਸ਼ਟਾਚਾਰ 70 ਫੀਸਦੀ ਸੀ, ਉਥੇ ਇਸਦਾ ਪੱਧਰ ਘੱਟ ਕੇ 40 ਫੀਸਦੀ 'ਤੇ ਆ ਗਿਆ ਹੈ।
ਇਹ ਸਰਵੇਖਣ 55 ਦੇਸ਼ਾਂ ਵਿਚ ਵੀ ਹੋਇਆ
ਈ.ਵਾਈ. ਅਨੁਸਾਰ ਇਹ ਸਰਵੇਖਣ 55 ਦੇਸ਼ਾਂ ਵਿਚ ਅਕਤੂਬਰ 2017 ਤੋਂ ਜਨਵਰੀ 2018 ਦੇ ਵਿਚਕਾਰ ਕੀਤਾ ਗਿਆ ਹੈ। ਇਸ ਦੌਰਾਨ 2550 ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਗਈ। ਇਨ੍ਹਾਂ ਵਿਚ ਸੀਨੀਅਰ ਕਾਰਪੋਰੇਟਾਂ ਨਾਲ ਗੱਲਬਾਤ ਕੀਤੀ ਗਈ ਜੋ ਕਿ ਮਹੱਤਵਪੂਰਣ ਅਹੁਦਿਆਂ 'ਤੇ ਹਨ।
40 ਫੀਸਦੀ ਭਾਰਤੀ ਮੰਨਦੇ ਹਨ ਭ੍ਰਿਸ਼ਟਾਚਾਰ ਨੂੰ 
ਇਸ ਸਰਵੇਖਣ ਵਿਚ ਸ਼ਾਮਲ 40 ਫੀਸਦੀ ਕਾਰਪੋਰੇਟਾਂ ਨੇ ਮੰਨਿਆ ਕਿ ਕਾਰੋਬਾਰ ਕਰਨ ਲਈ ਰਿਸ਼ਵਤ ਦੇਣੀ ਪੈਂਦੀ ਹੈ। ਇਸ ਸਰਵੇਖਣ ਵਿਚ ਭਾਰਤ ਦੀਆਂ ਜਿਹੜੀਆਂ ਕੰਪਨੀਆਂ ਸ਼ਾਮਲ ਹੋਈਆਂ ਸਨ ਉਨ੍ਹਾਂ ਭਾਰਤੀ ਕੰਪਨੀਆਂ ਦੀ ਆਮਦਨ 1 ਤੋਂ ਲੈ ਕੇ 5 ਅਰਬ ਡਾਲਰ ਤੱਕ ਹੈ। ਇਨ੍ਹਾਂ ਵਿਚੋਂ 18 ਕੰਪਨੀਆਂ ਦੀ ਆਮਦਨ 500-999 ਮਿਲੀਅਨ ਡਾਲਰ, 16 ਕੰਪਨੀਆਂ ਦੀ ਆਮਦਨ 100 ਤੋਂ 499 ਮਿਲੀਅਨ ਡਾਲਰ ਅਤੇ 9 ਕੰਪਨੀਆਂ ਦੀ ਆਮਦਨ 99 ਮਿਲੀਅਨ ਡਾਲਰ ਤੋਂ ਘੱਟ ਸੀ।
ਹਰ 6 'ਚੋਂ ਇਕ ਨਕਦੀ ਦੇਣ ਦੀ ਗੱਲ ਮੰਨੀ
ਇਸ ਸਰਵੇਖਣ ਵਿਚ ਸ਼ਾਮਲ ਲੋਕਾਂ ਨੇ ਸਵੀਕਾਰ ਕੀਤਾ ਹੈ ਕਿ ਭ੍ਰਿਸ਼ਟਾਚਾਰ ਨੂੰ ਜਸਟੀਫਾਈ ਕਰਵਾਉਣ ਲਈ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਸਰਵੇਖਣ ਵਿਚ ਸ਼ਾਮਲ ਹਰ 5 ਕਾਰਪੋਰੇਟ ਨੇ ਸਵੀਕਾਰ ਕੀਤਾ ਕਿ ਕੰਮ ਦੇ ਬਦਲੇ ਕੈਸ਼ ਦੇਣਾ ਪੈਂਦਾ ਹੈ। ਦੂਜੇ ਪਾਸੇ 6 'ਚੋਂ ਇਕ ਭਾਰਤੀ ਕਾਰਪੋਰੇਟਸ ਨੇ ਸਵੀਕਾਰ ਕੀਤਾ ਕਿ ਠੇਕਾ ਲੈਣ ਲਈ ਰਿਸ਼ਵਤ ਦੇਣੀ ਹੀ ਪੈਂਦੀ ਹੈ। ਰਿਪੋਰਟਸ ਅਨੁਸਾਰ 44 ਫੀਸਦੀ ਭਾਰਤੀ ਕਾਰਪੋਰੇਟਸ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਕੈਸ਼, ਮਨੋਰੰਜਨ, ਤੋਹਫੇ ਅਤੇ ਕਿਸੇ ਹੋਰ ਤਰੀਕੇ ਨਾਲ ਕੁਝ ਨਾ ਕੁਝ ਦੇਣਾ ਹੀ ਪੈਂਦਾ ਹੈ। ਇਸ ਤੋਂ ਬਿਨ੍ਹਾ ਵਪਾਰ ਮੁਸ਼ਕਲ ਹੈ। ਇਸ ਤੋਂ ਇਲਾਵਾ 12 ਫੀਸਦੀ ਦਾ ਕਹਿਣਾ ਹੈ ਕਿ ਪਿਛਲੇ 2 ਸਾਲ 'ਚ ਧੋਖਾਧੜੀ ਦੇ ਮਾਮਲੇ ਵਧੇ ਹਨ ਜਿਸ ਦੇ ਕਾਰਨ 2012 ਤੋਂ ਬਾਅਦ ਗਲੋਬਲ ਇੰਨਫੋਰਸਮੈਂਟ ਏਜੰਸੀਜ਼ ਨੇ ਕਰੀਬ 11 ਅਰਬ ਡਾਲਰ ਦੀ ਪੈਨਲਟੀ ਲਗਾਈ ਹੈ।