ਪਿੰਡ ਵਾਸੀ ਚਾਰ ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ

05/26/2018 2:01:58 AM

ਫਤਿਹਗੜ੍ਹ ਸਾਹਿਬ(ਜਗਦੇਵ)-ਪਿੰਡ ਰਾਜਿੰਦਰਗੜ੍ਹ ਵਿਚ ਪਿਛਲੇ ਚਾਰ ਦਿਨਾਂ ਤੋਂ ਮੇਨ ਸਪਲਾਈ ਦੀ ਲੀਕੇਜ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਜਾ ਰਹੀ ਜਿਸ ਕਾਰਨ ਰਾਜਿੰਦਰਗੜ੍ਹ ਦੇ ਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਪਿਛਲੇ ਚਾਰ ਦਿਨਾਂ ਤੋਂ ਮੁਲਾਜ਼ਮ ਤਰਸੇਮ ਸਿੰਘ ਤੇ ਮਹਿਕਮੇ ਦੇ ਧਿਆਨ ਵਿਚ ਲਿਆ ਰਹੇ ਸਨ ਪਰ ਅਜੇ ਤਕ ਪਾਣੀ ਦੀ ਸਪਲਾਈ ਚਾਲੂ ਨਾ ਹੋਣ ਕਾਰਨ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜ਼ਿਲਾ ਪ੍ਰੀਸ਼ਦ ਸ੍ਰੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਰਾਜਿੰਦਰਗੜ੍ਹ ਵਿਚ ਪਾਣੀ ਦੀ ਲੀਕੇਜ ਵਾਲੀਆਂ ਥਾਵਾਂ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਿੰਦਰਗੜ੍ਹ ਵਾਸੀ 80 ਪ੍ਰਤੀਸ਼ਤ ਇਸ ਸਰਕਾਰੀ ਪਾਣੀ ਦੀ ਸਪਲਾਈ 'ਤੇ ਨਿਰਭਰ ਹਨ । ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਪਸ਼ੂ ਅਤੇ ਇਨਸਾਨ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਲੋਕਾਂ ਦੀ ਸਮੱਸਿਆ ਨੂੰੰ ਦੇਖਦੇ ਹੋਏ ਚੇਅਰਮੈਨ ਭੁੱਟਾ ਨੇ ਐਕਸੀਅਨ ਜਲ ਸਪਲਾਈ ਬਲਵੀਰ ਸਿੰਘ ਨਾਲ ਫੋਨ 'ਤੇ ਗੱਲ ਕਰ ਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਤੇ ਉਨ੍ਹਾਂ ਨੇ ਤੁਰੰਤ ਪਾਣੀ ਦੀ ਲੀਕੇਜ ਠੀਕ ਕਰ ਕੇ ਸਪਲਾਈ ਚਾਲੂ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਗੁਲਜ਼ਾਰ ਸਿੰਘ ਮੈਂਬਰ ਬਲਾਕ ਸੰਮਤੀ, ਗਿਆਨ ਸਿੰਘ ਖਰੌੜ, ਮਲਕੀਤ ਸਿੰਘ ਸਾਬਕਾ ਪੰਚ, ਪ੍ਰੇਮ ਸਿੰਘ, ਵਰਿੰਦਰ ਸਿੰਘ, ਹਰਚੰਦ ਸਿੰਘ, ਅੰਮ੍ਰਿਤਪਾਲ ਸਿੰਘ, ਦਿਲਦਾਰ ਮੁਹੰਮਦ, ਹਰਪ੍ਰੀਤ ਸਿੰਘ, ਬਾਬੂ ਸਿੰਘ, ਗੁਰਭੇਜ ਸਿੰਘ ਸਾਧੂਗੜ੍ਹ, ਸੰਦੀਪ ਸਿੰਘ ਨਾਗਰਾ, ਸਤਵੀਰ ਸਿੰਘ, ਬੱਬੂ, ਸਿਤਾਰ ਖਾਨ, ਭਾਗ ਸਿੰਘ, ਦਲਬੀਰ ਸਿੰਘ ਆਦਿ ਹਾਜ਼ਰ ਸਨ।