ਦਿਲਦਾਰ ਇਨਸਾਨ ਹੈ ਗੋਫਿਨ : ਟੁਕਾਇਟੋ

05/22/2018 11:08:25 AM

ਜਲੰਧਰ- ਬੈਲਜੀਅਮ ਦਾ ਸਟਾਰ ਟੈਨਿਸ ਖਿਡਾਰੀ ਡੇਵਿਡ ਗੋਫਿਨ 2012 'ਚ ਸਟੀਫਨੀ ਟੁਕਾਇਟੋ ਨੂੰ ਪਹਿਲੀ ਵਾਰ ਮਿਲਿਆ ਸੀ। ਟੁਕਾਇਟੋ ਵੀ ਨਾਮੀ ਟੈਨਿਸ ਖਿਡਾਰਨ ਹੈ। ਅਜਿਹੀ ਹਾਲਤ 'ਚ ਵੱਖ-ਵੱਖ ਟੂਰਨਾਮੈਂਟਾਂ ਦੌਰਾਨ ਹੁੰਦੀਆਂ ਉਨ੍ਹਾਂ ਦੀਆਂ ਮੁਲਾਕਾਤਾਂ ਕਦੋਂ ਪਿਆਰ 'ਚ ਬਦਲ ਗਈਆਂ, ਦੋਵਾਂ ਨੂੰ ਪਤਾ ਹੀ ਨਹੀਂ ਲੱਗਾ। ਡੇਵਿਡ ਬਾਰੇ ਗੱਲ ਕਰਦਿਆਂ ਟੁਕਾਇਟੋ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਦਿਲਦਾਰ ਇਨਸਾਨ ਹੈ। ਉਸ ਨੂੰ ਘੁੰਮਣਾ, ਖਾਣਾ ਬਣਾਉਣਾ ਪਸੰਦ ਹੈ, ਲੜਕੀਆਂ ਨਾਲ ਕਿਵੇਂ ਵਰਤਾਓ ਕਰਨਾ ਹੈ, ਇਹ ਵੀ ਚੰਗੀ ਤਰ੍ਹਾਂ ਉਸ ਨੂੰ ਆਉਂਦਾ ਹੈ। ਇਹ ਕੁਝ ਉਸਦੀਆਂ ਖੂਬੀਆਂ ਸਨ, ਜਿਹੜੀਆਂ ਮੈਨੂੰ ਉਸ ਦੇ ਨੇੜੇ ਲੈ ਗਈਆਂ।
ਡੇਵਿਡ ਨਾਲ ਪਿਆਰ 'ਤੇ ਟੁਕਾਇਟੋ ਨੇ ਕਿਹਾ, ''ਉਸ ਨੂੰ ਇਸ ਦੀ ਜਲਦੀ ਨਹੀਂ ਹੈ ਪਰ ਬੀਤੇ ਕੁਝ ਦਿਨਾਂ ਤੋਂ ਅਜਿਹੇ ਘਟਨਾਚੱਕਰ ਹੋਏ ਹਨ, ਜਿਨ੍ਹਾਂ ਤੋਂ ਉਸ ਨੂੰ ਲੱਗਦਾ ਹੈ ਕਿ ਜਲਦ ਹੀ ਉਨ੍ਹਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ।'' 
ਟੁਕਾਇਟੋ ਨੇ ਕਿਹਾ, ''ਸਾਡਾ ਰਿਸ਼ਤਾ ਜਦੋਂ ਸ਼ੁਰੂ ਹੋਇਆ ਸੀ, ਉਦੋਂ ਉਸ 'ਚ ਕਿਸੇ ਸ਼ਬਦ ਦਾ ਇਸਤੇਮਾਲ ਨਹੀਂ ਹੋਇਆ ਸੀ। ਉਦੋਂ ਸਿਰਫ ਅਹਿਸਾਸ ਹੀ ਸੀ, ਜਿਹੜਾ ਦੋਵਾਂ ਨੂੰ ਇਕ-ਦੂਜੇ ਦੇ ਨੇੜੇ ਲੈ ਆਇਆ।''