ਡੀ ਡੇਵਲਿਨ ਨੂੰ ਨਾਈਟ ਕਲੱਬ ''ਚ ਮਿਲਿਆ ਸੀ ਕੋਨੋਰ ਮੈਕਗ੍ਰੇਗਰ

05/09/2018 9:55:37 AM

ਜਲੰਧਰ (ਬਿਊਰੋ)— ਮਿਕਸਡ ਮਾਰਸ਼ਲ ਆਰਟ ਦਾ ਪ੍ਰਸਿੱਧ ਫਾਈਟਰ ਕੋਨੋਰ ਮੈਕਗ੍ਰੇਗਰ ਕਰੀਬ 10 ਸਾਲਾਂ ਤੋਂ ਡੀ ਡੇਵਲਿਨ ਨਾਲ ਰਿਲੇਸ਼ਨਸ਼ਿਪ 'ਚ ਹੈ। ਬੀਤੇ ਦਿਨ ਹੀ ਮੈਕਗ੍ਰੇਗਰ ਨੇ ਡੇਵਲਿਨ ਨਾਲ ਆਪਣੇ ਬੇਟੇ ਦੇ ਪਹਿਲੇ ਬਰਥ-ਡੇ 'ਤੇ ਸ਼ਾਨਦਾਰ ਪਾਰਟੀ ਦਿੱਤੀ। ਇਸ ਪਾਰਟੀ 'ਚ ਐੱਮ. ਐੱਮ. ਏ. ਦੇ ਪ੍ਰਸਿੱਧ ਫਾਈਟਰਾਂ ਤੋਂ ਇਲਾਵਾ ਮੈਕਗ੍ਰੇਗਰ ਦੇ ਨੇੜਲੇ ਰਿਸ਼ਤੇਦਾਰ ਵੀ ਪਹੁੰਚੇ ਸਨ। 
ਡੇਵਲਿਨ ਨਾਲ ਮੈਕਗ੍ਰੇਗਰ ਦੀ ਪਹਿਲੀ ਮੁਲਾਕਾਤ ਇਕ ਨਾਈਟ ਕਲੱਬ 'ਚ ਹੋਈ ਸੀ। 19 ਸਾਲਾ ਮੈਕਗ੍ਰੇਗਰ ਉਦੋਂ ਐੱਮ. ਐੱਮ. ਏ. ਵਿਚ ਆਪਣਾ ਕਰੀਅਰ ਬਣਾਉਣ ਲਈ ਸੰਘਰਸ਼ ਕਰ ਰਿਹਾ ਸੀ। ਮੈਕਗ੍ਰੇਗਰ ਨੇ ਇਕ ਇੰਟਰਵਿਊ ਦੌਰਾਨ ਡੇਵਲਿਨ ਨਾਲ ਆਪਣੀ ਮੁਲਾਕਾਤ ਸਬੰਧੀ ਦੱਸਿਆ ਸੀ ਕਿ ਉਸ ਦਿਨ ਨਾਈਟ ਕਲੱਬ ਵਿਚ ਡੇਵਲਿਨ ਮੈਨੂੰ ਕਾਫੀ ਦਿਲਖਿੱਚਵੀਂ ਲੱਗੀ।  ਮੈਂ ਉਸ ਨਾਲ ਗੱਲਬਾਤ ਲਈ ਨੇੜੇ ਆਉਣ ਨੂੰ ਕਿਹਾ। ਉਹ ਬੇਝਿਜਕ ਉਸ ਦੇ ਕੋਲ ਖੜ੍ਹੀ ਰਹੀ। ਮੈਨੂੰ ਉਸ ਨਾਲ ਗੱਲਾਂ ਕਰ ਕੇ ਚੰਗਾ ਲੱਗਾ। ਉਦੋਂ ਤੋਂ ਹੀ ਉਹ ਮੇਰੇ ਨਾਲ ਹੈ। ਮੈਕਗ੍ਰੇਗਰ ਤੇ ਡੇਵਲਿਨ ਦੀ ਜੋੜੀ ਪਹਿਲੀ ਵਾਰ 2013 ਵਿਚ ਚਰਚਾ ਵਿਚ ਆਈ ਸੀ, ਜਦੋਂ ਮੈਕਗ੍ਰੇਗਰ ਨੇ ਡਬਲਿਨ ਵਿਚ ਇਕ ਫੇਮਸ ਫਾਈਟ ਜਿੱਤੀ ਸੀ। ਇਸ ਫਾਈਟ ਦੌਰਾਨ ਪਤਾ ਲੱਗਾ ਕਿ ਮੈਕਗ੍ਰੇਗਰ ਸਬੰਧੀ ਡੇਵਲਿਨ ਨੇ ਇਕ ਵਾਰ ਇੰਟਰਵਿਊ ਵਿਚ ਕਿਹਾ ਸੀ ਕਿ ਮੈਕਗ੍ਰੇਗਰ ਵਰਗੇ ਇਨਸਾਨ ਨਾਲ ਕਿਸੇ ਵੀ ਲੜਕੀ ਨੂੰ ਪਿਆਰ ਹੋ ਸਕਦਾ ਹੈ। ਉਹ ਹੈ ਹੀ ਇੰਨਾ ਸਹਿਜ। ਮੇਰੇ ਨਾਲ ਵੀ ਤਾਂ ਅਜਿਹਾ ਹੀ ਹੋਇਆ ਸੀ।