ਲਾਡੀ ਸ਼ੇਰੋਵਾਲੀਆ ਦੀ ਜਿੱਤ ਨੇ ਕਾਂਗਰਸ ਸਰਕਾਰ ਵੱਲੋਂ ਕੀਤੇ ਕਾਰਜਾਂ ''ਤੇ ਲਾਈ ਹਾਂ-ਪੱਖੀ ਮੋਹਰ : ਧਰਮਸੌਤ

06/02/2018 1:53:20 PM

ਨਾਭਾ (ਭੂਪਿੰਦਰ ਭੂਪਾ)-ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਾਹਕੋਟ ਦੀ ਇਤਿਹਾਸਕ ਜਿੱਤ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ 'ਤੇ ਹਾਂ-ਪੱਖੀ ਮੋਹਰ ਲਾ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੌਤ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਹਿਣੀ ਤੇ ਕਰਨੀ ਇਕ ਹੋਣ ਕਾਰਨ ਉਥੋਂ ਦੇ ਲੋਕਾਂ ਨੇ ਇਹ ਸੀਟ ਕਾਂਗਰਸ ਦੀ ਝੋਲੀ ਪਾਈ ਹੈ। ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਕਿਹਾ ਕਿ ਇਸ ਜਿੱਤ ਨਾਲ ਅੱਗੇ ਦੇਸ਼ ਭਰ ਵਿਚ ਚੱਲ ਰਹੀ ਕਾਂਗਰਸ ਲਹਿਰ ਵਿਰੋਧੀਆਂ ਸਾਹਮਣੇ ਜੱਗ ਜ਼ਾਹਰ ਹੋਈ ਹੈ ਅਤੇ ਦੇਸ਼ ਭਰ 'ਚ ਹੋਈਆਂ ਜ਼ਿਮਨੀ ਚੋਣਾਂ 'ਚ ਭਾਜਪਾ ਵਿਰੋਧੀ ਲਹਿਰ ਬਾਰੇ ਵੀ ਲੋਕਾਂ ਨੇ ਜਨਤਕ ਫੈਸਲਾ ਕੀਤਾ ਹੈ। ਇਸ ਜਿੱਤ ਨੇ ਭਾਰਤੀ ਜਨਤਾ ਪਾਰਟੀ ਦੀ ਤਾਂ ਹਵਾ ਹੀ ਕੱਢ ਦਿੱਤੀ ਹੈ। ਇਸ ਚੋਣ ਵਿਚ 'ਆਪ' ਪਾਰਟੀ ਆਪਣੀ ਜ਼ਮਾਨਤ ਤੱਕ ਵੀ ਨਹੀਂ ਬਚਾਅ ਸਕੀ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਸ ਜਿੱਤ 'ਤੇ ਜਿਥੇ ਪਾਰਟੀ ਲਈ ਕੰੰਮ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ, ਉਥੇ ਹੀ ਇਸ ਲਈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਸਮੂਹ ਕਾਂਗਰਸੀ ਲੀਡਰਸ਼ਿਪ ਨੂੰ ਇਸ ਜਿੱਤ 'ਤੇ ਮੁਬਾਰਕਬਾਦ ਦਿੱਤੀ।