ਕੰਪਿਊਟਰ ਦੇ ਕੀ-ਬੋਰਡ ਹੁੰਦੇ ਹਨ ਸਭ ਤੋਂ ਵਧ ਗੰਦੇ, ਜੋ ਤੁਹਾਨੂੰ ਕਰਦੇ ਨੇ ਬੀਮਾਰ

05/16/2018 5:24:04 PM

ਸਿਡਨੀ— ਅਸੀਂ ਆਪਣੇ ਰਸੋਈਘਰਾਂ ਅਤੇ ਬਾਥਰੂਮ ਨੂੰ ਸਾਫ ਅਤੇ ਬੈਕਟਰੀਆਂ ਮੁਕਤ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਪਰ ਕੀ ਤੁਸੀਂ ਸੋਚਿਆ ਹੈ ਕਿ ਦਫਤਰ 'ਚ ਸਾਡੇ ਕੰਪਿਊਟਰ ਦੇ ਕੀ-ਬੋਰਡ ਕਿੰਨੇ ਕੁ ਸਾਫ ਹਨ? ਸਾਡੇ ਦਫਤਰ ਜਿੱਥੇ ਅਸੀਂ ਘੰਟਿਆਂ ਦਾ ਸਮਾਂ ਬਤੀਤ ਕਰਦੇ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੋਜ਼ਾਨਾ ਵਰਤੋਂ 'ਚ ਆਉਣ ਵਾਲੇ ਕੰਪਿਊਟਰ ਦੇ ਕੀ-ਬੋਰਡ ਸਭ ਤੋਂ ਵਧ ਗੰਦੇ ਹੁੰਦੇ ਹਨ, ਉਸ 'ਤੇ ਟਾਇਲਟ ਸੀਟ ਤੋਂ ਵੀ ਵਧ ਬੈਕਟੀਰੀਆ ਹੁੰਦੇ ਹਨ। ਇਹ ਜ਼ਰੂਰੀ ਨਹੀਂ ਕਿ ਬੈਕਟਰੀਆਂ ਗੰਦੀਆਂ ਥਾਵਾਂ 'ਤੇ ਪੈਦਾ ਹੋਣ। 
ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਵਰਤੋਂ 'ਚ ਆਉਣ ਵਾਲੀਆਂ ਇਲੈਕਟ੍ਰਾਨਿਕ ਡਿਵਾਈਸ ਕੰਪਿਊਟਰ, ਮੋਬਾਈਲ, ਲੈਪਟਾਪ 'ਤੇ ਵੀ ਬੈਕਟਰੀਆਂ ਹੁੰਦੇ ਹਨ। ਇਹ ਉੱਪਰੋਂ ਸਾਫ ਨਜ਼ਰ ਆਉਂਦੇ ਹਨ ਪਰ ਇਸ ਵਿਚ ਲੁੱਕੇ ਬੈਕਟੀਰੀਆ ਸਾਡੇ ਲਈ ਬਹੁਤ ਨੁਕਸਾਨਦਾਇਕ ਹੁੰਦੇ ਹਨ।
ਆਸਟ੍ਰੇਲੀਆ 'ਚ ਹੋਈ ਇਕ ਰਿਸਰਚ ਮੁਤਾਬਕ ਕੰਪਿਊਟਰ ਦੇ ਕੀ-ਬੋਰਡ ਵਿਚ ਟਾਇਲਟ ਸੀਟ ਤੋਂ ਵਧ ਬੈਕਟੀਰੀਆ ਲੁੱਕੇ ਹੁੰਦੇ ਹਨ। ਇਸ ਲਈ ਇਸ ਨੂੰ ਨਿਯਮਿਤ ਰੂਪ ਨਾਲ ਸਾਫ ਕੀਤਾ ਜਾਣਾ ਚਾਹੀਦਾ ਹੈ। ਕੀ-ਬੋਰਡ ਨੂੰ ਸਾਫ ਕਰਨ ਲਈ ਸਾਫ ਕੱਪੜੇ ਦੀ ਵਰਤੋਂ ਕਰੋ। ਗਿੱਲੇ ਕੱਪੜੇ ਦੀ ਵਰਤੋਂ ਬਿਲਕੁੱਲ ਨਾ ਕਰੋ, ਇਸ ਨਾਲ ਮਸ਼ੀਨ ਵਿਚ ਖਰਾਬੀ ਆ ਸਕਦੀ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਅਸੀਂ ਆਪਣੇ ਦਫਤਰ ਜਾਂ ਘਰ 'ਚ ਰੋਜ਼ਾਨਾ ਅਤੇ ਲਗਾਤਾਰ ਇਨ੍ਹਾਂ ਯੰਤਰਾਂ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਦੀ ਸਫਾਈ 'ਤੇ ਧਿਆਨ ਨਹੀਂ ਦਿੰਦੇ। ਜਦੋਂ ਵੀ ਅਸੀਂ ਇਨ੍ਹਾਂ ਯੰਤਰਾਂ ਦੀ ਵਰਤੋਂ ਕਰਦੇ ਹਾਂ ਤਾਂ ਇਨ੍ਹਾਂ ਵਿਚ ਲੁੱਕੇ ਬੈਕਟੀਰੀਆ ਸਾਡੇ ਹੱਥਾਂ ਤੋਂ ਹੁੰਦੇ ਹੋਏ ਭੋਜਨ ਅਤੇ ਸਰੀਰ 'ਚ ਦਾਖਲ ਹੋਣ ਕੇ ਸਾਨੂੰ ਬੀਮਾਰ ਕਰਦੇ ਹਨ।