ਡੋਰ ਟੂ ਡੋਰ ਕੁਲੈਕਸ਼ਨ ਵੈੱਲਫੇਅਰ ਐਸੋਸੀਏਸ਼ਨ ਨੇ ਐਡੀਸ਼ਨਲ ਡੀ.ਸੀ. ਨੂੰ ਦਿੱਤਾ ਮੰਗ ਪੱਤਰ

05/23/2018 2:52:36 AM

ਮੋਗਾ, (ਗੋਪੀ ਰਾਊਕੇ)—ਡੋਰ ਟੂ ਡੋਰ ਕੁਲੈਕਸ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਚਰਨਜੀਤ ਸਿੰਘ ਅਟਵਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪ੍ਰਧਾਨ ਮੁਕੇਸ਼ ਉਜੀਨਵਾਲ, ਜਰਨਲ ਸਕੱਤਰ ਰਾਜੇਸ਼ ਸੰਗੇਲੀਆ ਨੇ ਕਿਹਾ ਕਿ ਸਾਰੇ ਸ਼ਹਿਰ 'ਚ ਜਗ੍ਹਾ ਜਗ੍ਹਾ ਕੂੜਾ ਖੁੱਲੇਆਮ ਸੁੱਟਿਆ ਜਾਂਦਾ ਹੈ। ਬਾਅਦ 'ਚ ਜਦ ਹਵਾ ਅਤੇ ਹਨੇਰੀ ਚੱਲਦੀ ਹੈ ਤਾਂ ਉਹ ਘਰਾਂ 'ਚ ਆ ਵੜਦਾ ਹੈ ਅਤੇ ਲੱਗੇ ਕੂੜੇ ਦੇ ਢੇਰਾਂ 'ਚ ਪਸ਼ੂ ਮੂੰਹ ਮਾਰਦੇ ਹਨ। ਉਨ੍ਹਾਂ ਕਿਹਾ ਕਿ ਖੁੱਲੇਆਮ ਸੁੱਟੇ ਕੂੜੇ ਦੀ ਬਦਬੂ ਕਾਰਨ ਬੀਮਾਰੀਆਂ ਫੈਲਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਜੇਕਰ ਸ਼ਹਿਰ ਦੀ ਹਰ ਜਗ੍ਹਾ ਤੇ ਕੂੜਾਦਾਨ ਰੱਖ ਦਿੱਤੇ ਜਾਣ ਤਾਂ ਸਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਮਿਲ ਸਕਦਾ ਹੈ। ਇਸ ਮੌਕੇ ਮੁਕੇਸ਼, ਪਵਨ, ਬਬਲੂ, ਰਾਜੇਸ਼ ਕੁਮਾਰ, ਮੋਂਟੀ, ਮੁਨੀਸ਼ ਰਾਜਪਾਲ, ਸਵਰਾਜ, ਪ੍ਰਿੰਸ ਸੰਗੇਲੀਆ ਆਦਿ ਹਾਜ਼ਰ ਸਨ।