ਪੈਰ ਦੀ ਸੱਟ ਕਾਰਨ ਚੁੰਗ ਫ੍ਰੈਂਚ ਓਪਨ ਤੋਂ ਹਟੇ

05/23/2018 4:49:13 PM

ਸੋਲ : ਆਸਟਰੇਲੀਆ ਓਪਨ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਚੁੰਗ ਹਿਓਨ ਗਿੱਟੇ ਦੀ ਸੱਟ ਦੇ ਕਾਰਣ ਸਾਲ ਦੇ ਦੂਜੇ ਗ੍ਰੈਂਡਸਲੈਮ ਟੂਰਨਾਮੈਂਟ ਫ੍ਰੈਂਚ ਓਪਨ ਤੋਂ ਬਾਹਰ ਹੋ ਗਏ ਹਨ। ਚੁੰਗ ਨੂੰ ਪੈਰ 'ਚ ਤਕਲੀਫ ਦੇ ਕਾਰਣ ਆਸਟਰੇਲੀਆ ਓਪਨ ਦੇ ਚੈਂਪੀਅਨ ਬਣੇ ਰੋਜਰ ਫੈਡਰਰ ਦੇ ਖਿਲਾਫ ਸੈਮੀਫਾਈਨਲ ਮੈਚ ਤੋਂ ਪਹਿਲਾਂ ਹੀ ਹਟਣਾ ਪਿਆ ਹੈ।

ਚੁੰਗ ਨੇ ਕਿਹਾ ਕਿ ਪੂਰੇ ਕਲੇ ਕੋਰਟ ਸੀਜ਼ਨ ਦੇ ਦੌਰਾਨ ਗਿੱਟੇ ਦੀ ਸੱਟ ਤੋਂ ਪਰੇਸ਼ਾਨ ਰਹੇ ਹਨ। ਇਸਤੋਂ ਪਹਿਲਾਂ ਉਹ ਲਿਓਨ ਓਪਨ ਅਤੇ ਇਟੈਲਿਅਨ ਓਪਨ ਤੋਂ ਵੀ ਹੱਟ ਗਏ ਸਨ। ਦੁਨੀਆ ਦੇ 20ਵੇਂ ਸਥਾਨ ਦੇ ਖਿਡਾਰੀ ਚੁੰਗ ਨੇ ਟਵੀਟ ਕੀਤਾ, ਬਦਕਿਸਮਤੀ ਨਾਲ ਮੈਨੂੰ ਕਲ ਲਿਓਨ ਅਤੇ ਹੁਣ ਰੋਲਾਂ ਗੈਰੋ ਤੋਂ ਹਟਣਾ ਪਿਆ ਹੈ। ਪੂਰੇ ਕਲੇ ਸੀਜ਼ਨ ਦੌਰਾਨ ਮੈਂ ਗਿੱਟੇ ਦੀ ਸੱਟ ਨੂੰ ਲੈ ਕੇ ਪਰੇਸ਼ਾਨ ਰਿਹਾ। ਦੱਸ ਦਈਏ ਕਿ ਫ੍ਰੈਚ ਓਪਨ ਦੀ ਸ਼ੁਰੂਆਤ ਐਤਵਾਰ ਤੋਂ ਹੋ ਰਹੀ ਹੈ।