ਚੀਨ ਨੇ ਕਿਮ ਜੋਂਗ ਸਬੰਧੀ ਟਰੰਪ ਦੇ ਦੋਸ਼ਾਂ ਨੂੰ ਕੀਤਾ ਖਾਰਿਜ

05/25/2018 8:10:39 PM

ਬੀਜਿੰਗ— ਚੀਨ ਨੇ ਕੋਰੀਆਈ ਸ਼ਾਂਤੀ ਗੱਲਬਾਤ ਦੇ ਸਬੰਧ 'ਚ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਰੁਖ 'ਚ ਪਰਿਵਰਤਨ ਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨ ਵੱਲ ਇਸ਼ਾਰਾ ਕੀਤੇ ਜਾਣ ਨੂੰ ਸ਼ੁੱਕਰਵਾਰ ਨੂੰ ਖਾਰਿਜ ਕਰ ਦਿੱਤਾ।
ਸਿੰਗਾਪੁਰ 'ਚ ਅਗਲੇ ਮਹੀਨੇ ਪ੍ਰਸਤਾਵਿਤ ਬੈਠਕ ਦੇ ਰੱਦ ਹੋਣ 'ਚ ਚੀਨ ਦੀ ਭੂਮਿਕਾ 'ਤੇ ਸ਼ੱਕ ਖੜ੍ਹਾ ਕਰਦੇ ਹੋਏ ਟਰੰਪ ਨੇ ਤਿੰਨ ਦਿਨ ਪਹਿਲਾਂ ਕਿਹਾ ਸੀ ਕਿ ਮੇਰੇ ਖਿਆਲ ਨਾਲ ਸ਼ੀ ਨਾਲ ਮੁਲਾਕਾਤ ਤੋਂ ਬਾਅਦ ਕਿਮ ਜੋਂਗ ਦੇ ਰਵੱਈਏ 'ਚ ਬਦਲਾਅ ਆ ਗਿਆ ਸੀ। ਕਿਮ ਦੇ ਦੂਜੀ ਵਾਰ ਚੀਨ ਛੱਡਣ ਤੋਂ ਬਾਅਦ ਇਕ ਫਰਕ ਦੇਖਿਆ ਗਿਆ। ਰਾਸ਼ਟਰਪਤੀ ਸ਼ੀ ਪੋਕਰ ਦੇ ਵਿਸ਼ਵ ਪੱਧਰੀ ਖਿਡਾਰੀ ਹਨ। ਟਰੰਪ ਨੇ ਕਿਹਾ ਸੀ ਕਿ ਹੋ ਸਕਦਾ ਹੈ ਕਿ ਕੁਝ ਵੀ ਨਾ ਹੋਇਆ ਹੋਵੇ। ਮੈਂ ਕਿਸੇ 'ਤੇ ਦੋਸ਼ ਨਹੀਂ ਲਾ ਰਿਹਾ। ਪਰ ਦੂਜੀ ਬੈਠਕ ਤੋਂ ਬਾਅਦ ਉੱਤਰ ਕੋਰੀਆਈ ਰਵੱਈਏ 'ਚ ਬਦਲਾਅ ਆ ਗਿਆ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੇ ਵਿਅਕਤੀਗਤ ਰਿਸ਼ਤੇ ਚੰਗੇ ਹਨ।
ਟਰੰਪ ਦੇ ਦੋਸ਼ਾਂ ਦੇ ਬਾਰੇ ਪੁੱਛੇ ਜਾਣ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਜਿਥੇ ਤੱਕ ਚੀਨ ਦੀ ਭੂਮਿਕਾ ਦਾ ਸਵਾਲ ਹੈ, ਅਸੀਂ ਕਈ ਵਾਰ ਇਹ ਕਹਿ ਚੁੱਕੇ ਹਾਂ ਕਿ ਚੀਨ ਨੇ ਕੋਰੀਆਈ ਟਾਪੂ ਦੇ ਪ੍ਰਮਾਣੂ ਮੁੱਦੇ ਨੂੰ ਲੈ ਕੇ ਹਮੇਸ਼ਾ ਸਾਕਾਰਾਤਮਕ ਤੇ ਰਚਨਾਤਮਕ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਉਦੇਸ਼ ਨਿਰਸਵਾਰਥ ਹਨ। ਅਸਲ 'ਚ ਸਾਡਾ ਮੰਨਣਾ ਹੈ ਕਿ ਪੱਖਾਂ ਨੂੰ ਟਾਪੂ ਦੇ ਪ੍ਰਮਾਣੂ ਹਥਿਆਰਬੰਦੀਕਰਨ ਤੇ ਗੱਲਬਾਤ ਦੇ ਰਾਹੀਂ ਟਾਪੂ 'ਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਦੇ ਲਈ ਵਚਨਬੱਧ ਰਹਿਣਾ ਚਾਹੀਦਾ ਹੈ। ਸਾਡੇ ਰੁਖ 'ਚ ਕੋਈ ਬਦਲਾਅ ਨਹੀਂ ਆਇਆ ਹੈ।