ਜੂ ਵੇਂਜੂਨ ਬਣੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ

05/19/2018 9:19:22 AM

ਸ਼ੰਘਾਈ —ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ 'ਚ ਰਾਊਂਡ-10 ਡਰਾਅ ਖੇਡਦੇ ਹੋਏ ਚੀਨ ਦੀ ਵਿਸ਼ਵ ਨੰਬਰ-2 ਖਿਡਾਰਨ ਜੂ ਵੇਂਜੂਨ ਨੇ ਹਮਵਤਨ ਤੇ ਸਾਬਕਾ ਵਿਸ਼ਵ ਚੈਂਪੀਅਨ ਤਾਨ ਹੋਂਜਈ ਨੂੰ ਹਰਾਉਂਦਿਆਂ 17ਵੀਂ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਹੋਣ ਦਾ ਮਾਣ ਹਾਸਲ ਕਰ ਲਿਆ। 
ਆਖਰੀ ਮੈਚ ਵਿਚ ਡਰਾਅ ਦੀ ਬਦੌਲਤ ਉਸ ਨੇ 10 ਮੈਚਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ 5.5-4.5 ਅੰਕਾਂ ਦੇ ਫਰਕ ਨਾਲ ਖਿਤਾਬ ਆਪਣੇ ਨਾਂ ਕਰ ਲਿਆ। ਪਿਛਲੇ ਕਈ ਸਾਲਾਂ ਵਿਚ ਉਸ ਦੀ ਖੇਡ ਵਿਚ ਕਾਫੀ ਬਦਲਾਅ ਆਇਆ ਹੈ ਅਤੇ ਉਸ ਨੇ ਨਾ ਸਿਰਫ ਕਈ ਵੱਡੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਸਗੋਂ ਆਪਣੀ ਰੇਟਿੰਗ ਵਿਚ ਵੀ ਲਗਾਤਾਰ ਸੁਧਾਰ ਕੀਤਾ। ਹਾਲਾਂਕਿ ਇਸ ਦੇ ਨਾਲ ਹੀ ਵਿਸ਼ਵ ਮਹਿਲਾ ਸ਼ਤਰੰਜ ਵਿਚ ਚੀਨ ਦਾ ਦਬਦਬਾ ਲਗਾਤਾਰ ਬਰਕਰਾਰ ਹੈ ਤੇ ਜੂ ਚੀਨ ਦੀ ਛੇਵੀਂ ਖਿਡਾਰਨ ਹੈ, ਜਿਸ ਨੇ ਵਿਸ਼ਵ ਮਹਿਲਾ ਸ਼ਤਰੰਜ ਦਾ ਖਿਤਾਬ ਆਪਣੇ ਨਾਂ ਕੀਤਾ ਹੈ।