ਆਸਟ੍ਰੇਲੀਆ ''ਚ 4000 ਸਾਲ ਪੁਰਾਣੇ ਸ਼ਮਸ਼ਾਨ ਘਾਟ ਦਾ ਪਤਾ ਚੱਲਿਆ

05/21/2018 10:25:17 AM

ਸਿਡਨੀ (ਬਿਊਰੋ)— ਪੁਰਾਤੱਤਵ ਵਿਗਿਆਨੀਆਂ ਨੇ 4000 ਸਾਲ ਪੁਰਾਣੇ ਸ਼ਮਸ਼ਾਨ ਘਾਟ ਦਾ ਪਤਾ ਲਗਾਇਆ ਹੈ।  ਮੌਤ ਤੋਂ ਬਾਅਦ ਇੱਥੇ ਮਨੁੱਖ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਜਾਂਦਾ ਸੀ। ਅਧਿਐਨ ਵਿਚ ਪਾਇਆ ਗਿਆ ਕਿ ਇਹ ਸ਼ਮਸ਼ਾਨ ਘਾਟ ਮੱਧ ਯੁੱਗ ਦੇ ਸਮੇਂ ਦੇ ਹਨ ਅਤੇ ਇਹ 12ਵੀਂ ਜਾਂ 13ਵੀਂ ਸਦੀ ਦੀਆਂ ਅਣਜਾਣ ਗਤੀਵਿਧੀਆਂ ਵੱਲ ਇਸ਼ਾਰਾ ਕਰਦੇ ਹਨ। ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ (ਏ. ਐੱਨ. ਯੂ.) ਦੀ ਕੈਥਰੀਨ ਫ੍ਰੀਮੈਨ ਨੇ ਦੱਖਣ- ਪੂਰਬ ਕਾਰਨਵਾਲ ਵਿਚ ਲੁਈ ਸ਼ਹਿਰ ਨੇੜੇ ਪ੍ਰਾਚੀਨ ਬੈਰੋ ਦੀ ਖੋਦਾਈ ਕੀਤੀ। ਫ੍ਰੀਮੈਨ ਦੀ ਟੀਮ ਨੇ ਇਸ ਸਥਲ 'ਤੇ 14 ਦਿਨਾਂ ਤੱਕ ਖੋਦਾਈ ਕੀਤੀ। ਆਧੁਨਿਕ ਪੁਰਾਤੱਤਵ ਮਾਨਕਾਂ ਦੇ ਨਾਲ ਇਸ ਖੇਤਰ ਵਿਚ ਖੋਦਾਈ ਦੇ ਬਾਅਦ ਸ਼ਮਸ਼ਾਨ ਘਾਟ ਦਾ ਪਤਾ ਚੱਲਿਆ। 
ਫ੍ਰੀਮੈਨ ਨੇ ਕਿਹਾ ਕਿ ਸਾਨੂੰ ਇਸ ਸਥਲ 'ਤੇ ਪੁਰਾਤੱਤਵ ਅਵਸ਼ੇਸ਼ ਸਮੇਤ ਸ਼ਮਸ਼ਾਨ ਗ੍ਰਹਿ ਦਾ ਪਤਾ ਚੱਲਿਆ ਹੈ। ਅਸੀਂ ਇਸ ਨਾਲ ਉਤਸ਼ਾਹਿਤ ਹਾਂ ਕਿ ਸਤਹਿ ਤੋਂ ਸਿਰਫ 25 ਸੈਂਟੀਮੀਟਰ ਹੇਠਾਂ ਸਖਤ ਚਿਕਨੀ ਮਿੱਟੀ ਦਾ ਪਤਾ ਚੱਲਿਆ ਹੈ। ਇਹ ਮਿੱਟੀ ਲਾਸ਼ਾਂ ਨੂੰ ਸਾੜਨ ਮਗਰੋਂ ਦੀ ਹੈ, ਜਿਨ੍ਹਾਂ ਦਾ 4000 ਸਾਲ ਪਹਿਲਾਂ ਸਸਕਾਰ ਦਿੱਤਾ ਗਿਆ ਸੀ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਸ ਸਥਲ ਤੋਂ ਹੋਰ ਕਈ ਸਬੂਤ ਮਿਲੇ ਹਨ। ਜਿਸ ਨਾਲ ਸਾਫ ਜ਼ਾਹਰ ਹੁੰਦਾ ਹੈ ਕਿ 4000 ਸਾਲ ਪਹਿਲਾਂ ਇੱਥੇ ਸ਼ਮਸ਼ਾਨ ਘਾਟ ਸਨ, ਜਿੱਥੇ ਮ੍ਰਿਤਕਾਂ ਨੂੰ ਸਾੜਿਆ ਜਾਂ ਦਫਨਾਇਆ ਜਾਂਦਾ ਸੀ। ਇਹ ਸਾਰੇ ਮੱਧ ਯੁੱਗ ਦੇ ਸਮੇਂ ਦੇ ਹਨ।