ਵਿਆਹ ਵਾਲੇ ਘਰ ''ਚ ਚੋਰੀ ਕਰਨ ਵਾਲੇ 2 ਲੋਕਾਂ ''ਤੇ ਮਾਮਲਾ ਦਰਜ

05/26/2018 6:47:30 AM

ਜਲੰਧਰ, (ਰਾਜੇਸ਼)— ਇਕ ਮਹੀਨਾ ਪਹਿਲਾਂ ਵਿਆਹ ਵਾਲੇ ਘਰ ਵਿਚ ਚੋਰੀ ਕਰਨ ਵਾਲੇ ਮੁਲਜ਼ਮਾਂ ਖਿਲਾਫ ਥਾਣਾ 8 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ 8 ਅਧੀਨ ਆਉਂਦੇ ਸੰਤਪੁਰਾ ਇਲਾਕੇ ਵਿਚ ਰਹਿਣ ਵਾਲੇ ਮਲਕੀਤ ਰਾਮ (62) ਨੇ ਦੱਸਿਆ ਕਿ ਪਿਛਲੇ ਮਹੀਨੇ ਉਨ੍ਹਾਂ ਦੇ ਬੇਟੇ ਦਾ  ਵਿਆਹ ਸੀ ਕਿ ਪਰਿਵਾਰ ਦੇ ਮੈਂਬਰ ਘਰ 'ਚ  ਸੁੱਤੇ ਹੋਏ ਸਨ ਅਤੇ ਚੋਰ ਘਰ ਦੇ ਉਪਰ ਵਾਲ ਕਮਰੇ ਵਿਚੋਂ 90 ਹਜ਼ਾਰ ਦੀ ਨਕਦੀ, ਵਿਦੇਸ਼ੀ ਕਰੰਸੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। 
ਕਮਰੇ ਵਿਚ ਚੋਰਾਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਛੋਟੇ ਬੇਟੇ ਨੇ ਕਮਰੇ ਵਿਚ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਇਲਾਕੇ ਵਿਚ ਰਹਿਣ ਵਾਲੇ 2 ਨੌਜਵਾਨ ਰਾਜਾ ਅਤੇ ਰਾਮ ਮੂਰਤੀ ਚੋਰੀ ਕਰ ਕੇ ਭੱਜ ਗਏ ਹਨ, ਜਿਸ 'ਤੇ ਉਨ੍ਹਾਂ ਨੇ ਥਾਣਾ 8 ਦੀ ਪੁਲਸ ਨੂੰ ਵਿਆਹ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ।  ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਰਾਜਾ ਅਤੇ ਰਾਮ ਮੂਰਤੀ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਤਲਾਸ਼ ਵਿਚ ਪੁਲਸ ਛਾਪੇ ਮਾਰ ਰਹੀ ਹੈ।