ਕੈਨੇਡਾ ''ਚ ਕੱਟੜਵਾਦੀ ਤਾਕਤਾਂ ''ਤੇ ਸਖ਼ਤੀ ਨਾਲ ਲਗਾਮ ਲਾਈ ਜਾਵੇ : ਅਮਰਿੰਦਰ

Saturday, May 26, 2018 - 06:33 AM (IST)


ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਹੈ ਕਿ ਕੈਨੇਡਾ ਵਿਚ ਕੱਟੜਵਾਦੀ ਤਾਕਤਾਂ 'ਤੇ ਸਖ਼ਤੀ ਨਾਲ ਲਗਾਮ ਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਦੌਰੇ ਦੌਰਾਨ ਇਹ ਮਾਮਲਾ ਪਹਿਲਾਂ ਹੀ ਉਨ੍ਹਾਂ ਸਾਹਮਣੇ ਉਠਾ ਚੁੱਕੇ ਹਨ ਕਿਉਂਕਿ ਅਜਿਹੀਆਂ ਕੱਟੜਵਾਦੀ ਤਾਕਤਾਂ ਅਖੀਰ ਕੈਨੇਡਾ ਵਿਚ ਵੀ ਆਉਣ ਵਾਲੇ ਸਮੇਂ ਵਿਚ ਮੁਸ਼ਕਿਲਾਂ ਪੈਦਾ ਕਰ ਸਕਦੀਆਂ ਹਨ। ਮੁੱਖ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਟੋਰਾਂਟੋ ਨੇੜੇ ਭਾਰਤੀ ਰੈਸਟੋਰੈਂਟ ਵਿਚ ਹੋਇਆ ਬੰਬ ਧਮਾਕਾ ਮੰਦਭਾਗਾ ਹੈ ਅਤੇ ਅੱਤਵਾਦ ਦੀ ਅਜਿਹੀ ਘਟਨਾ ਦੀ ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ। 
ਉਨ੍ਹਾਂ ਕਿਹਾ ਕਿ ਬੇਗੁਨਾਹ ਲੋਕਾਂ 'ਤੇ ਅਜਿਹੇ ਅੱਤਿਆਚਾਰਾਂ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਅਜਿਹੇ ਬੰਬ ਧਮਾਕਿਆਂ ਨਾਲ ਅੱਤਵਾਦ ਦੀ ਵਧਦੀ ਸਮੱਸਿਆ ਦਾ ਨੋਟਿਸ ਜਲਦੀ ਹੀ ਲਿਆ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟੋਰਾਂਟੋ ਵਿਚ ਕੁਝ ਮਹੀਨੇ ਪਹਿਲਾਂ ਹੀ ਇਕ ਵੈਨ ਡਰਾਈਵਰ ਨੇ ਪੈਦਲ ਜਾ ਰਹੇ 10 ਲੋਕਾਂ ਨੂੰ ਕੁਚਲ ਦਿੱਤਾ ਸੀ। ਹੁਣ ਟੋਰਾਂਟੋ ਦੇ ਨੇੜੇ ਭਾਰਤੀ ਰੈਸਟੋਰੈਂਟ ਵਿਚ ਧਮਾਕਾ ਕਰ ਕੇ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅੱਤਵਾਦ ਦੀਆਂ ਅਜਿਹੀਆਂ ਵਧਦੀਆਂ ਘਟਨਾਵਾਂ 'ਤੇ ਕੈਨੇਡਾ ਸਰਕਾਰ ਨੂੰ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ।


Related News