ਰਾਜਸਥਾਨ: ਬੱਸ ਪਲਟਣ ਨਾਲ 30 ਲੋਕ ਜ਼ਖਮੀ

05/25/2018 1:24:49 PM

ਰਾਜਸਥਾਨ— ਰਾਜਸਥਾਨ ਦੇ ਦੌਸਾ ਜ਼ਿਲੇ ਦੇ ਰਾਜਗੜ੍ਹ ਨੇੜੇ ਅੱਜ ਰੇਲਵੇ ਫਾਟਕ 'ਤੇ ਬੱਸ ਅਚਾਨਕ ਪਲਟ ਗਈ, ਜਿਸ ਨਾਲ 30 ਯਾਤਰੀ ਜ਼ਖਮੀ ਹੋ ਗਏ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ 'ਚੋਂ ਜ਼ਿਆਦਾਤਰ ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਗੰਭੀਰ ਰੂਪ ਨਾਲ ਜ਼ਖਮੀ ਬੱਸ ਦੇ ਪਰਿਚਾਲਕ ਝੱਬੂ ਰਾਮ ਨੂੰ ਪਹਿਲੇ ਰਾਜਗੜ੍ਹ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਤੋਂ ਉਸ ਦੀ ਹਾਲਤ ਗੰਭੀਰ ਹੋਣ ਦੇ ਬਾਅਦ ਜੈਪੁਰ ਰੈਫਰ ਕਰ ਦਿੱਤਾ ਗਿਆ। ਹਾਦਸਾ ਹੁੰਦੇ ਹੀ ਉਥੇ ਹੜਕੰਪ ਮਚ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਬੱਸ ਦੇ ਅੱਗੇ ਦੇ ਸ਼ੀਸ਼ੇ ਤੋੜੇ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ। ਬੱਸ ਚਾਲਕ ਸਾਵੰਰਲਾਲ ਸੈਨੀ ਮੁਤਾਬਕ ਰੈਣੀ ਤੋਂ ਜੈਪੁਰ ਵੱਲ ਜਾ ਰਹੀ ਬੱਸ ਬਾਂਦੀਕੁਈ ਸੜਕ ਮਾਰਗ 'ਤੇ ਉਦਯੋਗਿਕ ਖੇਤਰ 'ਚ ਸਥਿਤ ਰੇਲਵੇ ਫਾਟਕ ਬੰਦ ਹੋਣ ਦੇ ਕਾਰਨ ਗੇਅਰ 'ਤੇ ਖੜ੍ਹੀ ਸੀ। ਇਸ ਦੌਰਾਨ ਬੱਸ ਦਾ ਗੇਅਰ ਕਿਸੇ ਕਾਰਨ ਹਟ ਗਿਆ ਅਤੇ ਬੱਸ ਪਿੱਛੇ ਵੱਲ ਜਾਣ ਲੱਗੀ। ਬੱਸ ਚਾਲਕ ਅਜਿਹੀ ਸਥਿਤੀ 'ਚ ਬੱਸ ਦੇ ਪਿੱਛੇ ਖੜ੍ਹੇ ਵਾਹਨਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬੱਸ ਨਾਲੇ 'ਚ ਪਲਟ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।