ਬੋਧਗਯਾ ਸੀਰੀਅਲ ਬਲਾਸਟ: 5 ਦੋਸ਼ੀ ਕਰਾਰ, ਸਜ਼ਾ ''ਤੇ ਫੈਸਲਾ 31 ਮਈ ਨੂੰ

05/25/2018 1:02:48 PM

ਪਟਨਾ— ਭਗਵਾਨ ਬੁੱਧ ਦੇ ਗਿਆਨ ਸਥਾਨ ਬੋਧਗਯਾ 'ਚ 2013 'ਚ ਹੋਏ ਸੀਰੀਅਲ ਬਲਾਸਟ 'ਚ ਪਟਨਾ ਕੋਰਟ ਨੇ ਸ਼ੁੱਕਰਵਾਰ ਨੂੰ ਪੰਜ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। 7 ਜੁਲਾਈ 2013 'ਚ ਬੋਧਗਯਾ 'ਚ ਹੋਏ 9 ਧਮਾਕਿਆਂ 'ਚ ਇਕ ਤਿੱਬਤੀ ਬੋਧੀ ਭਿਕਸ਼ੁ ਅਤੇ ਮਿਆਂਮਾਰ ਦਾ ਤੀਰਥ ਯਾਤਰੀ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 31 ਮਈ ਨੂੰ ਹੋਵੇਗੀ। 


ਐਨ.ਆਈ.ਏ ਨੇ ਇਨ੍ਹਾਂ ਬੰਬ ਧਮਾਕਿਆਂ ਦੀ ਜਾਂਚ  ਕਰਦੇ ਹੋਏ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਬੋਧਗਯਾ ਬਲਾਸਟ 'ਚ ਐਨ.ਆਈ.ਏ ਵੱਲੋਂ 90 ਗਵਾਹਾਂ ਨੂੰ ਪੇਸ਼ ਕੀਤਾ ਗਿਆ ਸੀ। ਕੋਰਟ ਨੇ 11 ਮਈ 2018 ਨੂੰ ਬਹਿਸ ਪੂਰੀ ਹੋਣ ਦੇ ਬਾਅਦ ਫੈਸਲਾ 25 ਮਈ ਲਈ ਸੁਰੱਖਿਅਤ ਰੱਖ ਲਿਆ ਸੀ। ਐਨ.ਆਈ.ਏ ਨੇ ਮਾਮਲੇ ਦੀ ਜਾਂਚ ਕਰਨ ਦੇ ਬਾਅਦ 3 ਜੂਨ 2014 ਨੂੰ ਚਾਰਜਸ਼ੀਟ ਫਾਇਲ ਕੀਤੀ ਸੀ। ਐਨ.ਆਈ.ਏ ਵੱਲੋਂ ਬਣਾਏ ਗਏ ਪੰਜ ਦੋਸ਼ੀਆਂ 'ਚ ਇਮਤਿਆਜ ਅੰਸਾਰੀ, ਉਮਰ ਸਿੱਦੀਕੀ, ਅਜਾਹਰੁੱਦੀਨ ਕੁਰੈਸ਼ੀ ਅਤੇ ਮੁਜਿਬੁੱਲਾਹ ਅੰਸਾਰੀ ਵੀ ਸ਼ਾਮਲ ਸਨ। ਇਹ ਅੱਤਵਾਦੀ 27 ਅਕਤੂਬਰ 2013 ਨੂੰ ਪਟਨਾ ਦੇ ਗਾਂਧੀ ਮੈਦਾਨ 'ਚ ਹੋਏ ਬਲਾਸਟ 'ਚ ਇਹ ਦੋਸ਼ੀ ਹਨ। ਇਹ ਸਾਰੇ ਬੇਉਰ ਜੇਲ 'ਚ ਬੰਦ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਅੱਤਵਾਦੀ ਮਿਆਂਮਾਰ 'ਚ ਰੋਹਿੰਗੀਆ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਬਦਲਾ ਲੈਣਾ ਚਾਹੁੰਦੇ ਸਨ। ਇਸ ਦੇ ਲਈ ਹੈਦਰ ਅਲੀ ਉਫਰ ਬਲੈਕ ਬਿਊਟੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਯੋਜਨਾ ਰਚੀ ਸੀ।