ਭਾਰਤੀ ਕਿਸਾਨ ਯੂਨੀਅਨ ਵਲੋਂ ਸੰਘਰਸ਼ ਤੇਜ਼, ਜ਼ਬਤ ਕੀਤੇ ਦੁੱਧ ਦੀ ਲਗਾਈ ਛਬੀਲ

06/02/2018 1:16:37 PM

ਨਾਭਾ (ਜਗਨਾਰ) : ਭਾਰਤੀ ਕਿਸਾਨ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਅਪਣੀਆਂ ਹੱਕੀ ਮੰਗਾਂ ਮਨਵਾਉਣ ਲਈ 1 ਜੂਨ ਤੋਂ 10 ਜੂਨ ਤੱਕ 10 ਦਿਨਾਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਤੇਜ਼ ਕਰਦਿਆਂ ਅੱਜ ਕਿਸਾਨ ਆਗੂਆਂ ਨੇ ਰਿਆਸਤੀ ਸ਼ਹਿਰ ਨਾਭਾ ਨੂੰ ਆਉਣ ਵਾਲੇ ਰਸਤਿਆਂ 'ਤੇ ਨਾਕਾਬੰਦੀ ਕਰਕੇ ਦੁੱਧ, ਸਬਜੀਆਂ ਆਦਿ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਕਬਜੇ 'ਚ ਲਏ ਗਏ ਦੁੱਧ ਦੀ ਦੁਲੱਦੀ ਮੇਨ ਸੜਕ 'ਤੇ ਛਬੀਲ ਲਗਾ ਦਿੱਤੀ ਜਿਸ ਦਾ ਰਾਹਗੀਰਾਂ ਨੇ ਆਨੰਦ ਮਾਣਿਆ। 
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾਈ ਆਗੂ ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦਿਆਂ ਮੰਗਾਂ ਪ੍ਰਤੀ ਹਾਂ ਪੱਖੀ ਰਵੱਈਆ ਨਹੀਂ ਅਪਣਾਉਦੀਂ ਉਦੋਂ ਤਕ ਕਿਸਾਨ ਆਪਣਾ ਸੰਘਰਸ਼ ਜਾਰੀ ਰੱਖਣ ਲਈ ਮਜਬੂਰ ਹੋਣਗੇ ।ਕਿਸਾਨ ਆਗੂਆਂ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਹਿੱਤਾਂ ਲਈ ਵਿੱਢੇ ਸੰਘਰਸ਼ ਵਿਚ ਯੂਨੀਅਨ ਦਾ ਪੂਰਾ ਸਾਥ ਦੇਣ। ਇਸ ਮੌਕੇ ਗੁਰਮੀਤ ਸਿੰਘ ਕੋਟ, ਸੰਜੀਵ ਸਰਮਾਂ ਸਰਪੰਚ ਦੁਲੱਦੀ, ਗੁਰਮੀਤ ਸਿੰਘ ਦੁਲੱਦੀ, ਪੱਪੀ ਦੁਲੱਦੀ, ਮਹਿੰਦਰ ਸਿੰਘ ਦੁਲੱਦੀ, ਜਰਨੈਲ ਸਿੰਘ, ਹਰਜਿੰਦਰ ਸਿੰਘ, ਪਰਗਟ ਸਿੰਘ ਆਦਿ ਕਿਸਾਨ ਮੌਜੂਦ ਸਨ ।