ਕਿਸੇ ਅਜੂਬੇ ਤੋਂ ਘੱਟ ਨਹੀਂ ਹੈ ਇਹ ਖੂਬਸੂਰਤ ਥਾਂ, ਰਹੱਸ ਜਾਣ ਕੇ ਹੋ ਜਾਓਗੇ ਹੈਰਾਨ

05/23/2018 11:05:09 AM

ਮੁੰਬਈ— ਦੁਨੀਆਭਰ ਵਿਚ ਘੁੰਮਣ ਲਈ ਇਕ ਤੋਂ ਵਧਕੇ ਇਕ ਅਨੋਖੀ ਅਤੇ ਅਨੂਠੀਆਂ ਥਾਵਾਂ, ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਉਥੇ ਹੀ, ਕਈ ਥਾਵਾਂ ਇੰਨੀਆਂ ਰਹੱਸਮਈ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸੁਣ ਕੇ ਲੋਕ ਅਕਸਰ ਹੈਰਾਨ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ। ਅਮਰੀਕਾ ਦੇ ਇਕ ਛੋਟੇ ਜਿਹੇ ਸ਼ਹਿਰ ਨੇਵਾਡਾ 'ਚ ਸਥਿਤ ਇਹ ਜਗ੍ਹਾ ਬੇਹੱਦ ਰਹੱਸਮਈ ਅਤੇ ਕੁਦਰਤੀ ਹੈ ਪਰ ਕੁਝ ਹੱਦ ਤੱਕ ਇਸ ਨੂੰ ਬਣਾਉਣ 'ਚ ਇਨਸਾਨ ਦਾ ਹੱਥ ਵੀ ਹੈ। ਆਓ ਜਾਣਦੇ ਹਾਂ ਇਨ੍ਹਾਂ ਥਾਵਾਂ ਬਾਰੇ ਕੁਝ ਹੋਰ ਗੱਲਾਂ।

ਕਈ ਵਾਰ ਅਚਾਨਕ ਅਜਿਹੀ ਖੋਜ ਹੋ ਜਾਂਦੀ ਹੈ, ਜਿਸ ਦੇ ਬਾਰੇ 'ਚ ਕਿਸੇ ਨੇ ਸਪਨੇ ਵਿਚ ਵੀ ਨਹੀਂ ਸੋਚਿਆ ਹੁੰਦਾ। ਅਮਰੀਕਾ ਨੇਵਾਦਾ 'ਚ ਰਹਿਣ ਵਾਲੇ ਇਕ ਕਿਸਾਨ ਨਾਲ ਵੀ ਅਜਿਹਾ ਹੀ ਹੋਇਆ। ਉਸ ਨੇ ਆਪਣੇ ਖੇਤ ਵਿਚ ਖੇਤੀ ਕਰਨ ਲਈ ਇਕ ਟੋਇਆ ਪੁੱਟਿਆ। ਪਾਣੀ ਦਾ ਪੱਧਰ ਕਾਫ਼ੀ ਹੇਠਾਂ ਹੋਣ ਕਾਰਨ ਉੱਥੇ ਟੋਇਆ ਪੁੱਟਣ ਦੀ ਜ਼ਰੂਰਤ ਸੀ। ਟੋਇਆ ਪੁੱਟਣ ਤੋਂ ਬਾਅਦ ਉਸ ਨੇ ਦੇਖਿਆ ਸੀ ਉਸ ਜਗ੍ਹਾ ਹੇਠਾਂ ਦਾ ਪਾਣੀ 200 ਡਿੱਗਰੀ ਤਾਪਮਾਨ 'ਚ ਖੌਲ ਰਿਹਾ ਸੀ। ਉਸ ਤੋਂ ਬਾਅਦ ਉਸ ਨੇ ਉਸ ਥਾਂ ਨੂੰ ਇੰਝ ਹੀ ਛੱਡ ਕੇ ਖਾਲੀ ਕਰ ਦਿੱਤਾ। ਇਸ ਤੋਂ ਬਾਅਦ ਉਸ ਜਗ੍ਹਾ ਨੇ ਹੌਲੀ-ਹੌਲੀ ਇਕ ਖੂਬਸੂਰਤ ਰੂਪ ਲੈ ਲਿਆ।

1964 ਵਿਚ ਇਸ ਜਗ੍ਹਾ ਇਕ ਟੀਮ ਬਿਹਤਰ ਡਰਿਲਿੰਗ ਟੈਕਨੋਲਾਜੀ ਨਾਲ ਆਈ ਸੀ ਪਰ ਪਾਣੀ ਇੰਨਾ ਗਰਮ ਸੀ ਕਿ ਉਨ੍ਹਾਂ ਨੂੰ ਵਾਪਿਸ ਜਾਣਾ ਪਿਆ। ਪਾਣੀ ਦਾ ਦਵਾਅ ਤੇਜ਼ ਅਤੇ ਉਸ ਦੇ ਗਰਮ ਹੋਣ ਕਾਰਨ ਇਸ ਨੂੰ ਫਲਾਈ ਗੀਜਰ ਦਾ ਨਾਮ ਦੇ ਦਿੱਤਾ ਗਿਆ।

ਫਲਾਈ ਗੀਜਰ ਨੇਵਾਡਾ ਦੇ ਮਰੂਸਥਲ 'ਚ ਸਥਿਤ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਜ਼ਮੀਨ ਤੋਂ ਜ਼ਮੀਨ ਅਤੇ ਪਾਣੀ ਤੋਂ 5 ਫੁੱਟ 'ਤੇ ਖੜ੍ਹਾ ਹੈ। ਦੁਰਘਟਾ ਦਾ ਕਾਰਨ ਬਨਣ ਵਾਲੇ ਇਸ ਫਲਾਈ ਗੀਜਰ ਨੂੰ ਦੇਖਣ ਲਈ ਤੁਹਾਨੂੰ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ ਕਿਉਂਕਿ ਇਹ ਇਕ ਨਿਜੀ ਜ਼ਮੀਨ ਹੈ। ਤੁਸੀਂ ਇੱਥੇ ਤਿੰਨ ਰੰਗ-ਬਿਰੰਗੇ ਟਿੱਲਿਆਂ ਨੂੰ ਇਕੱਠੇ ਦੇਖ ਸਕਦੇ ਹੋ।