ਪ੍ਰਵਾਸੀ ਰੇਹੜੀ ਚਾਲਕ ਦੀ ਕੁੱਟ-ਮਾਰ

05/26/2018 5:53:38 PM

ਪਟਿਆਲਾ (ਬਲਜਿੰਦਰ)-ਸਿਵਲ ਲਾਈਨਜ਼ ਥਾਣੇ ਦੇ ਬਿਲਕੁੱਲ ਨਾਲ ਪ੍ਰਵਾਸੀ ਰੇਹੜੀ ਚਾਲਕਾਂ ਦੀ 4 ਵਿਅਕਤੀਆਂ ਨੇ ਜੰਮ ਕੇ ਕੁੱਟ-ਮਾਰ ਕੀਤੀ। ਉਨ੍ਹਾਂ 'ਤੇ ਜਾਤੀ-ਸੂਚਕ ਸ਼ਬਦ ਆਖ ਕੇ ਜ਼ਲੀਲ ਕਰਨ ਦਾ ਦੋਸ਼ ਲਾਇਆ।  ਰੇਹੜੀ ਚਾਲਕ ਲਾਲ ਚੰਦ ਪੁੱਤਰ ਮੰਤੂ ਰਾਮ ਵਾਸੀ ਨੇੜੇ ਵੈਸ਼ਨੋ ਦੇਵੀ ਮੰਦਰ ਕਰਤਾਰ ਕਾਲੋਨੀ ਅਬਲੋਵਾਲ ਪਟਿਆਲਾ ਨੇ ਦੋਸ਼ ਲਾਇਆ ਕਿ ਉਸ ਦੇ ਨਾਲ ਰੇਹੜੀ ਲਾਉਣ ਵਾਲੇ 4 ਵਿਅਕਤੀਆਂ ਨੇ ਉਸ ਦੀ ਅਤੇ ਉਸ ਦੇ ਪੁੱਤਰ ਤੇ ਪੁੱਤਰੀ ਦੀ ਕੁੱਟਮਾਰ ਕੀਤੀ। ਸਾਮਾਨ ਦੀ ਭੰਨ-ਤੋੜ ਵੀ ਕੀਤੀ। ਇਨ੍ਹਾਂ ਵੱਲੋਂ ਇਥੇ ਖੁੱਲ੍ਹ ਕੇ ਦਾਦਾਗਿਰੀ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਹੀ ਸੁਰਿੰਦਰ ਕੁਮਾਰ ਨਾਂ ਦੇ ਵਿਅਕਤੀ ਦੀ ਵੀ ਕੁੱਟ-ਮਾਰ ਕੀਤੀ ਸੀ ਪਰ ਪੁਲਸ ਵੱਲੋਂ ਸਮੇਂ ਸਿਰ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਇਨ੍ਹਾਂ ਵਿਅਕਤੀਆਂ ਦੀ ਦਾਦਾਗਿਰੀ ਇੱਥੇ ਵਧਦੀ ਜਾ ਰਹੀ ਹੈ। ਲਾਲ ਚੰਦ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਨਗਰ ਨਿਗਮ ਵੱਲੋਂ ਜਦੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਲਾਲ ਚੰਦ ਨੂੰ ਨਿਗਮ ਅਧਿਕਾਰੀਆਂ ਨੇ ਰੇਹੜੀ ਹਟਾਉਣ ਲਈ ਕਿਹਾ। ਉਸ ਨੇ ਹਟਾ ਲਈ। ਇਸ ਨੂੰ ਲੈ ਕੇ ਕੁੱਟ-ਮਾਰ ਕਰਨ ਵਾਲੇ ਵਿਅਕਤੀਆਂ ਨੇ ਉਸ ਨਾਲ ਰੰਜਿਸ਼ ਰੱਖੀ। ਉਸ ਤੋਂ ਬਾਅਦ ਲਗਾਤਾਰ ਪਹਿਲਾਂ ਉਨ੍ਹਾਂ ਨੂੰ ਜਾਤੀ-ਸੂਚਕ ਸ਼ਬਦ ਬੋਲ ਕੇ ਜ਼ਲੀਲ ਕੀਤਾ ਗਿਆ। ਬਾਅਦ ਵਿਚ ਕੁੱਟ-ਮਾਰ ਕੀਤੀ। ਉਸ ਦਾ ਫੋਨ ਖੋਹ ਕੇ ਤੋੜ ਦਿੱਤਾ। ਇਸ ਦੀ ਸਮੁੱਚੀ ਸੂਚਨਾ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੂੰ ਦੇ ਦਿੱਤੀ ਗਈ ਪਰ ਪੁਲਸ ਵੱਲੋਂ ਅਜੇ ਤੱਕ ਕੁੱਟ-ਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।