ਔਰਤ ਨੇ ਪੀਤੀ ਆਲਆਊਟ ਵਾਲੀ ਦਵਾਈ, ਹਾਲਤ ਗੰਭੀਰ

05/25/2018 3:35:15 PM

ਬਟਾਲਾ (ਬੇਰੀ) : ਪਿੰਡ ਫੁਲਕੇ ਦੀ ਰਹਿਣ ਵਾਲੀ ਇਕ ਔਰਤ ਵਲੋਂ ਗਲਤੀ ਨਾਲ ਆਲਆਊਟ ਵਾਲੀ ਦਵਾਈ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਸਬੰਧੀ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਔਰਤ ਰਾਜ ਦੇ ਪਤੀ ਗੁਰਵੇਲ ਸਿੰਘ ਵਾਸੀ ਪਿੰਡ ਫੁਲਕੇ ਨੇ ਦੱਸਿਆ ਕਿ ਉਸਦੀ ਪਤਨੀ ਰਾਜ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ, ਜਿਸਦੇ ਚਲਦਿਆਂ ਅੱਜ ਰਾਜ ਨੇ ਗਲਤੀ ਨਾਲ ਆਲਆਊਟ ਵਾਲੀ ਦਵਾਈ (ਆਰਗੇਨੋ ਫਾਸਫੋਰਸ) ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਗੁਰਵੇਲ ਸਿੰਘ ਨੇ ਦੱਸਿਆ ਕਿ ਇਸ ਬਾਰੇ ਪਤਾ ਲੱਗਣ 'ਤੇ ਉਸ ਨੇ ਤੁਰੰਤ ਆਪਣੀ ਪਤਨੀ ਰਾਜ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਵਲੋਂ ਰਾਜ ਦਾ ਇਲਾਜ ਕੀਤਾ ਜਾ ਰਿਹਾ ਹੈ।