ਨਸ਼ੇ ਦੇ ਇਲਜ਼ਾਮ ''ਚ ਹਵਾਲਾਤੀ ਦੀ ਕੀਤੀ ਬੇਰਿਹਮੀ ਨਾਲ ਕੁੱਟਮਾਰ

05/28/2018 3:34:58 PM

ਬਰਨਾਲਾ (ਮੱਘਰ ਪੁਰੀ) : ਪੰਜਾਬ ਦੀਆਂ ਜੇਲਾਂ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀਆਂ ਹਨ। ਇਕ ਤਾਜ਼ਾ ਮਾਮਲਾ ਬਰਨਾਲਾ ਜੇਲ 'ਚੋਂ ਸਾਹਮਣੇ ਆਇਆ ਹੈ ਜਿੱਥੇ ਜੇਲ ਸੁਪਰਡੈਂਟ ਵਲੋਂ ਨਸ਼ੇ ਦੇ ਇਲਜ਼ਾਮ 'ਚ ਹਵਾਲਾਤੀ ਦੀ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ । 
ਜਾਣਕਾਰੀ ਮੁਤਾਬਕ ਕੁੱਟਮਾਰ ਕਾਰਨ ਹਵਾਲਾਤੀ ਦੀ ਲੱਤ 'ਤੇ ਗੰਭੀਰ ਸੱਟ ਲੱਗ ਗਈ, ਜਿਸ ਤੋਂ ਬਾਅਦ ਉਹ ਕਈ ਦਿਨ ਜੇਲ ਅੰਦਰ ਹੀ ਤੜਫਦਾ ਰਿਹਾ ਤੇ ਜਦੋਂ ਸੱਟ ਦਾ ਦਰਦ ਜ਼ਿਆਦਾ ਵਧ ਗਿਆ ਤਾਂ ਫਿਰ ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਨਹੀਂ ਹੈ।