ਜੌਂ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

05/26/2018 6:23:36 PM

ਨਵੀਂ ਦਿੱਲੀ— ਜੌਂ 'ਚ ਅਮੀਨੋ ਐਸਿਡ, ਡਾਇਟਰੀ ਫਾਈਬਰ, ਬੀਟਾ ਗਲੂਕੋਜ਼, ਕੈਲਸ਼ੀਅਮ,ਕਾਪਰ, ਆਇਰਨ, ਵਿਟਾਮਿਨ ਬੀ, ਕਾਂਪਲੈਕਸ, ਮੈਗਨੀਜ, ਮੈਗਨੀਸ਼ੀਅਮ, ਸੇਲੇਨਿਯਮ, ਜਿੰਕ,ਪ੍ਰੋਟੀਨ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਗਰਮੀਆਂ ਦੇ ਮੌਸਮ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਸ ਨਾਲ ਹੀ ਜੌਂ ਦੇ ਆਟੇ ਨੂੰ ਕਣਕ ਤੋਂ ਜ਼ਿਆਦਾ ਹੈਲਦੀ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਜ਼ਰੂਰੀ ਨਹੀਂ ਹੈ ਕਿ ਇਸ ਦੀ ਰੋਟੀ ਹੀ ਬਣਾ ਕੇ ਖਾਧੀ ਜਾਵੇ। ਅੱਜ ਅਸੀਂ ਤੁਹਾਨੂੰ ਜੌਂ ਦਾ ਪਾਣੀ ਬਣਾਉਣ ਦੀ ਵਿਧੀ ਅਤੇ ਉਸ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਕਿਵੇਂ ਹੈਲਦੀ ਜੌਂ ਦਾ ਪਾਣੀ ਬਣਾਇਆ ਜਾ ਸਕਦਾ ਹੈ।
ਜੌਂ ਦਾ ਪਾਣੀ ਬਣਾਉਣ ਦੀ ਸਮੱਗਰੀ
-
6 ਕੱਪ ਪਾਣੀ
- 2 ਨਿੰਬੂ
- ਅੱਧਾ ਕੱਪ ਸ਼ਹਿਦ
- ਤਿੰਨ ਚੋਥਾਈ ਕੱਪ ਜੌਂ
ਪਾਣੀ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਜੌਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਫਿਰ ਇਸ ਨੂੰ ਸਾਫ ਭਾਂਡੇ 'ਚ ਰੱਖ ਦਿਓ। ਫਿਰ ਇਸ 'ਚ 6 ਕੱਪ ਪਾਣੀ ਮਿਲਾਓ। ਇਨ੍ਹਾਂ ਦੋਹਾਂ ਨੂੰ 15-20 ਮਿੰਟ ਤਕ ਗੈਸ 'ਤੇ ਪੱਕਣ ਦਿਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਛਾਣ ਕੇ ਪਾਣੀ ਅਤੇ ਜੌਂ ਨੂੰ ਵੱਖ-ਵੱਖ ਕਰ ਲਓ। ਫਿਰ ਜੌਂ ਦੇ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾਓ। ਫਿਰ ਇਸ ਨੂੰ ਤਿਆਰ ਮਿਸ਼ਰਣ ਨੂੰ ਕਿਸੇ ਬੋਤਲ 'ਚ ਭਰ ਲਓ ਅਤੇ ਫਰਿੱਜ 'ਚ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋਣ ਦੇ ਬਾਅਦ ਤੁਸੀਂ ਇਸ ਨੂੰ ਜ਼ਰੂਰਤ ਮੁਤਾਬਕ ਪੀ ਸਕਦੇ ਹੋ।
1. ਡਾਇਬਿਟੀਜ਼ ਕਰੋ ਕੰਟਰੋਲ
ਬੁੱਢੇ ਲੋਕ ਹੀ ਨਹੀਂ ਸਗੋਂ ਅੱਜਕਲ ਬੱਚਿਆਂ ਨੂੰ ਵੀ ਡਾਇਬਿਟੀਜ਼ ਦੀ ਸਮੱਸਿਆ ਪ੍ਰੇਸ਼ਾਨ ਕਰ ਰਹੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਉਹ ਕਈ ਤਰੀਕੇ ਅਪਣਾਉਂਦੇ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ 'ਚ ਜੌਂ ਦਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਜੌਂ 'ਚ ਬੀਟਾ ਗਲੂਕੋਜ਼ ਅਤੇ ਇੰਸੁਲਿਨ ਹੁੰਦਾ ਹੈ। ਜੋ ਬਲੱਡ ਸ਼ੂਗਰ ਲੈਵਲ ਦੀ ਮਾਤਰਾ ਨੂੰ ਕੰਟਰੋਲ ਕਰਨ 'ਚ ਸਹਾਈ ਹੁੰਦਾ ਹੈ।
2. ਪਾਚਨ ਤੰਤਰ ਨੂੰ ਕਰੇ ਮਜ਼ਬੂਤ
ਜੌਂ 'ਚ ਭਰਪੂਰ ਮਾਤਰਾ 'ਚ ਡਾਈਜੇਸਟਿਵ ਫਾਈਬਰ ਹੁੰਦਾ ਹੈ ਜੌਂ ਖਾਣੇ ਨੂੰ ਪਚਾਉਣ 'ਚ ਸਹਾਈ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਸੰਬੰਧਿਤ ਕੋਈ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਰੋਜ਼ਾਨਾ ਜੌਂ ਵਾਲਾ ਪਾਣੀ ਪੀਣਾ ਚਾਹੀਦਾ ਹੈ।ਇਸ ਡ੍ਰਿੰਕ ਨੂੰ ਪੀਣ ਨਾਲ ਸਰੀਰ 'ਚ ਮੌਜੂਦ ਗੰਦਗੀ ਮਤਲੱਬ ਟਾਕਸਿੰਸ ਵੀ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ।
3. ਕੋਲੈਸਟਰੋਲ ਨੂੰ ਘੱਟ ਕਰੇ
ਇਕ ਸੋਧ 'ਚ ਪਾਇਆ ਗਿਆ ਹੈ ਕਿ ਜੌਂ ਸਰੀਰ 'ਚ ਬੈਡ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਜਦੋਂ ਸਰੀਰ 'ਚ ਚੰਗੇ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ ਤਾਂ ਵਿਅਕਤੀ ਨੂੰ ਕਦੇ ਵੀ ਦਿਲ ਸੰਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ।
4. ਭਾਰ ਘਟਾਉਣਾ
ਜੌਂ 'ਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਭਾਰ ਨੂੰ ਕੰਟਰੋਲ ਕਰਨ 'ਚ ਸਹਾਈ ਹੁੰਦੇ ਹਨ। ਰੋਜ਼ਾਨਾ ਇਸ ਦੀ ਵਰਤੋਂ ਨਾਲ ਪੇਟ ਭਰਿਆ-ਭਰਿਆ ਮਹਿਸੂਸ ਹੁੰਦਾ ਹੈ। ਜਲਦੀ ਭੁੱਖ ਵੀ ਨਹੀਂ ਲੱਗਦੀ। ਇਸ ਨਾਲ ਹੀ ਜੌਂ ਦੇ ਪਾਣੀ ਨਾਲ ਪਾਚਨ ਤੰਤਰ ਵੀ ਚੰਗਾ ਰਹਿੰਦਾ ਹੈ। ਮੈਟਾਬਾਲੀਜ਼ਮ ਤੇਜ਼ ਹੋਣ ਨਾਲ ਭਾਰ ਜਲਦੀ ਘੱਟ ਹੁੰਦਾ ਹੈ।