ਬੈਡਮਿੰਟਨ ਮਹਾਸੰਘ ਨੇ ਨਵੇਂ ਸਕੋਰਿੰਗ ਦੀ ਪੇਸ਼ਕਸ਼ ਕੀਤੀ ਖਾਰਜ

05/19/2018 8:27:55 PM

ਬੈਂਕਾਕ— ਬੈਡਮਿੰਟਨ ਦੀ ਸੰਚਾਲਨ ਸੰਸਥਾ ਨੇ ਅੱਜ ਨਵੀਂ ਸਕੋਰਿੰਗ ਲਾਗੂ ਕਰਨ ਦੀ ਯੋਜਨਾ ਨੂੰ ਇਜਾਜ਼ਤ ਨਹੀਂ ਦਿੱਤੀ। ਮੰਨਿਆ ਜਾ ਰਿਹਾ ਸੀ ਕਿ ਇਸ ਨਾਲ ਖੇਡ 'ਚ ਤੇਜ਼ੀ ਆ ਜਾਵੇਗੀ, ਪਰ ਖਿਡਾਰੀਆਂ ਅਤੇ ਸੰਘਾਂ ਨੇ ਇਸ ਪੇਸ਼ਕਸ਼ ਬਦਲਾਅ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਵਿਸ਼ਵ ਬੈਡਮਿੰਟਨ ਸੰਘ ਖੇਡ ਨੂੰ ਛੋਟਾ ਕਰਨ ਲਈ ਨਿਯਮਾਂ ਦੇ ਬਦਲਾਅ 'ਤੇ ਵਿਚਾਰ ਕਰ ਰਿਹਾ ਸੀ। ਇਸ ਬਦਲਾਅ ਦਾ ਸਮਰਥਨ ਕਰਨ ਵਾਲਿਆਂ ਮੁਤਾਬਕ ਇਸ ਨਾਲ ਖੇਡ ਦੇ ਪ੍ਰਤੀ ਜ਼ਿਆਦਾ ਪ੍ਰਸ਼ੰਸਕਾਂ ਨੂੰ ਖਿਚਿਆ ਜਾ ਸਕਦਾ ਸੀ, ਜਿਸ ਨੂੰ ਏਸ਼ੀਆ 'ਚ ਪਹਿਲਾਂ ਹੀ ਬਹੁਤ ਪਸੰਦ ਕੀਤਾ ਜਾਂਦਾ ਹੈ।

ਨਵੀਂ ਪੇਸ਼ਕਸ਼ ਮੁਤਾਬਕ ਖਿਡਾਰੀਆਂ ਨੂੰ ਮੌਜੂਦਾ ਬੈਸਟ ਆਫ ਥ੍ਰੀ ਦੇ 21 ਅੰਕ ਦੇ ਖੇਡ ਦੀ ਜਗ੍ਹਾ11 ਅੰਕ ਬੈਸਟ ਆਫ ਫਾਈਵ ਖੇਡ 'ਚ ਖੇਡਣਾ ਸੀ ਪਰ ਬੀ.ਡਬਲਿਊ.ਐੱਫ. ਦੇ ਮੁਤਾਬਕ ਇਸ ਨਿਯਮ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। ਸੰਘ ਨੇ ਲਿਖਿਆ, ਬੈਡਮਿੰਟਨ 21 ਅੰਕਾਂ ਦੇ 3 ਖੇਡਾਂ ਮੁਤਾਬਕ ਹੀ ਖੇਡਿਆ ਜਾਂਦਾ ਰਹੇਗਾ। ਸੰਘ ਮੁਤਾਬਕ ਪੇਸ਼ਕਸ਼ ਦੇ ਪਖ 'ਚ 129 ਜਦਕਿ ਵਿਰੋਧ 'ਚ 123 ਵੋਟਾਂ ਪਈਆਂ। ਪੇਸ਼ਕਸ਼ ਨੂੰ ਪਾਸ ਕਰਨ ਲਈ ਦੋ-ਤਿਹਾਈ ਬਹੁਮਤ ਦੀ ਜ਼ਰੂਰਤ ਸੀ।