ਸਾਇਕਲ ਚਲਾਓ, ਵਾਤਾਵਰਣ ਬਚਾਓ ਮੁੰਹਿਮ ਦੇ ਆਗੂ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਤੇ ਹੋਏ ਨਤਮਸਤਕ

05/26/2018 10:01:25 AM

ਬੁਢਲਾਡਾ (ਮਨਜੀਤ) — ਸਾਇਕਲ ਚਲਾਓ, ਵਾਤਾਵਰਣ ਬਚਾਓ ਮੁੰਹਿਮ 'ਚ ਯੋਗਦਾਨ ਪਾਉਂਦਿਆਂ ਬੁਢਲਾਡਾ ਸ਼ਹਿਰ ਨਿਵਾਸੀ ਰੋਜ਼ਾਨਾ 15-20 ਕਿ:ਮੀ: ਸਾਇਕਲ ਰਾਹੀਂ ਸੈਰ ਕਰਦੇ ਹਨ, ਜਿਸ ਦੀ ਇਲਾਕੇ 'ਚ ਖੂਬ ਚਰਚਾ ਹੈ । ਸਾਇਕਲਾਂ ਦੀ ਸੈਰ ਦੇ ਨਾਲ-ਨਾਲ ਸਵੇਰੇ ਪ੍ਰਸਿੱਧ ਧਾਰਮਿਕ ਡੇਰਾ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਤੇ ਸਾਇਕਲ ਚਲਾਓ, ਵਾਤਾਵਰਣ ਬਚਾਓ ਮੁੰਹਿਮ ਦੇ ਆਗੂ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਡਾ : ਕੈਲਾਸ਼ ਗਰਗ ਬੁਢਲਾਡਾ ਅਤੇ ਸੰਜੀਵ ਕੁਮਾਰ ਨੀਟਾ ਨੇ ਦੱਸਿਆ ਕਿ ਸਾਇਕਲ ਚਲਾਉਣ ਨਾਲ ਜਿੱਥੇ ਸਰੀਰ ਦੀ ਫਿਟਨੈੱਸ ਰਹਿੰਦੀ ਹੈ, ਉਥੇ ਸਵੇਰੇ ਤਾਜੀ ਹਵਾ ਵੀ ਸਰੀਰ ਨੂੰ ਨਾਮੁਰਾਦ ਬਿਮਾਰੀਆਂ ਤੋਂ ਬਚਾਉਂਦੀ ਹੈ । ਉਨ੍ਹਾਂ ਕਿਹਾ ਕਿ ਅੱਤ ਦੀ ਡੀਜਲ ਅਤੇ ਪੈਟਰੋਲ ਦੀ ਮਹਿੰਗਾਈ ਹੋਣ ਕਾਰਨ ਲੋਕਾਂ ਨੂੰ ਡੀਜਲ ਅਤੇ ਪੈਟਰੋਲ ਤੋਂ ਛੁਟਕਾਰਾ ਪਾਉਣ ਲਈ ਆਮ ਘਰੇਲੂ ਸਾਇਕਲ ਵਰਤਣ ਦੀ ਅਪੀਲ ਕੀਤੀ ਤਾਂ ਕਿ ਵਾਤਾਵਰਣ ਸ਼ੁੱਧ ਦੇ ਨਾਲ-ਨਾਲ ਖਰਚੇ ਵੀ ਘੱਟ ਹੋ ਸਕਣ । ਇਸ ਮੌਕੇ ਜੀਨਤ ਕੁਮਾਰ, ਸੰਜੀਵ ਕੁਮਾਰ, ਮੁਰਲੀ ਮਨੋਹਰ, ਦੀਪਕ ਗੋਇਲ, ਟਿੰਕੂ ਕੁਮਾਰ, ਗੋਲਡੀ, ਅਮਿਤ ਕੁਮਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।