ਆਸਟਰੇਲੀਅਨ ਓਪਨ : ਪ੍ਰਣੀਤ ਤੇ ਸਮੀਰ ਕੁਆਰਟਰ ਫਾਈਨਲ ''ਚ

05/11/2018 9:58:32 AM

ਸਿਡਨੀ (ਬਿਊਰੋ)— ਦੂਜਾ ਦਰਜਾ ਪ੍ਰਾਪਤ ਬੀ. ਸਾਈ ਪ੍ਰਣੀਤ ਤੇ ਚੌਥੀ ਸੀਡ ਸਮੀਰ ਵਰਮਾ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। 
ਪ੍ਰਣੀਤ ਨੇ ਇੰਡੋਨੇਸ਼ੀਆ ਦੇ ਪੰਜੀ ਅਹਿਮਦ ਮੌਲਾਨਾ ਨੂੰ 32 ਮਿੰਟ ਵਿਚ 21-12, 21-14 ਨਾਲ ਹਰਾਇਆ ਜਦਕਿ ਸਮੀਰ ਨੇ ਜਾਪਾਨ ਦੇ ਤਾਕੂਮਾ ਯੂਏਦਾ ਨੂੰ 27 ਮਿੰਟ ਵਿਚ 21-16 21-12 ਨਾਲ ਹਰਾਇਆ। ਤੀਜੀ ਸੀਡ ਮਨੂ ਅੱਤਰੀ ਤੇ ਬੀ. ਸੁਮਿਤ ਰੈੱਡੀ ਅਤੇ ਸੱਤਵੀਂ ਸੀਡ ਐੱਮ. ਆਰ. ਅਰਜੁਨ ਤੇ ਰਾਮਚੰਦਰਨ ਸ਼ਲੋਕ ਦੀਆਂ ਭਾਰਤੀ ਜੋੜੀਆਂ ਕੁਆਰਟਰ ਫਾਈਨਲ ਵਿਚ ਪਹੁੰਚ ਗਈਆਂ ਹਨ।