ਆਸਟਰੇਲੀਆ ਨੂੰ ਝਟਕਾ, ਹੇਜ਼ਲਵੁੱਡ ਇੰਗਲੈਂਡ ਖਿਲਾਫ ਸੀਰੀਜ਼ ਤੋਂ ਬਾਹਰ

05/28/2018 5:15:04 PM

ਸਿਡਨੀ : ਆਸਟਰੇਲੀਆ ਨੂੰ ਅਗਲੇ ਮਹੀਨੇ ਇੰਗਲੈਂਡ 'ਚ ਹੋਣ ਵਾਲੀ ਵਨਡੇ ਅੰਤਰਰਾਸ਼ਟਰੀ ਸੀਰੀਜ਼ ਤੋਂ ਪਹਿਲਾ ਝਟਕਾ ਲੱਗਾ ਹੈ ਕਿਉਂਕਿ ਚੋਟੀ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਪਿੱਠ ਦੀ ਸੱਮਸਿਆ ਦੇ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਹੇਜ਼ਲਵੁੱਡ ਵਨਡੇ ਟੀਮ ਦੇ ਸਭ ਤੋਂ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਹਨ, ਉਹ ਪਿੱਠ ਦੀ ਸੱਮਸਿਆ ਕਾਰਨ ਇਸ ਦੌਰੇ 'ਤੇ ਆਸਟਰੇਲੀਆ ਦੇ ਨਾਲ ਨਹੀਂ ਜਾ ਸਕਣਗੇ ਅਤੇ ਉਨ੍ਹਾਂ ਦੀ ਜਗ੍ਹਾ ਅਨਕੈਪਡ ਮਾਈਕਲ ਨੇਸੇਰ ਨੂੰ ਰੱਖਿਆ ਗਿਆ। ਇਸ ਤੋਂ ਪਹਿਲਾਂ ਮਿਸ਼ੇਲ ਸਟਾਰਕ ਅਤੇ ਪੈਟ ਕਮਿਂਸ ਵੀ ਸੱਟ ਦੇ ਕਾਰਨ ਬਾਹਰ ਹੋ ਗਏ ਸੀ। ਸੀ.ਏ. ਫਿਜ਼ਿਓਥੈਰੇਪਿਸਟ ਡੇਵਿਡ ਬੇਕਲੇ ਨੇ ਬਿਆਨ 'ਚ ਕਿਹਾ, ਜੋਸ਼ ਨੂੰ ਥੋੜੇ ਸਮੇਂ ਤੋਂ ਰੀੜ ਦੀ ਹੱਡੀ 'ਚ ਕੁਝ ਪਰੇਸ਼ਾਨੀ ਹੋ ਰਹੀ ਹੈ। ਉਸਨੇ ਅੱਜ ਵੀ ਸਕੈਨ ਕਰਾਇਆ, ਹਾਲਾਂਕਿ ਇਹ ਫ੍ਰੈਕਚਰ ਨਹੀਂ ਹੈ ਪਰ ਉਸਨੂੰ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਹੈ। ਉਨ੍ਹਾਂ ਕਿਹਾ, ਇਸ ਲਈ ਉਹ ਵਨਡੇ ਸੀਰੀਜ਼ ਦੇ ਲਈ ਇੰਗਲੈਂਡ ਨਹੀਂ ਜਾਣਗੇ। ਇਸਦਾ ਮਤਲਬ ਹੈ ਕਿ ਆਸਟਰੇਲੀਆ ਐਸ਼ੇਜ਼ ਜਿੱਤਣ ਵਾਲੀ ਟੀਮ ਦੇ ਤੇਜ਼ ਗੇਂਦਬਾਜ਼ੀ ਦੇ ਤਿਨੋਂ ਗੇਂਦਬਾਜ਼ਾਂ ਤੋਂ ਬਿਨਾ ਇੰਗਲੈਂਡ ਜਾਵੇਗੀ। ਸਟੀਵ ਸਮਿਥ ਅਤੇ ਡੇਵਿਡ ਵਾਰਨਰ ਪਹਿਲਾਂ ਹੀ ਇਕ ਸਾਲ ਦੇ ਬੈਨ ਕਾਰਨ ਟੀਮ ਤੋਂ ਬਾਹਰ ਹਨ। ਉਥੇ ਹੀ ਆਲਰਾਊਂਰ ਮਿਸ਼ੇਲ ਮਾਰਸ ਵੀ ਜ਼ਖਮੀ ਹਨ।