ਇਸ ਸ਼ਹਿਰ ''ਚ ATM ਨੂੰ ਲੱਗੀ ਅੱਗ, ਲੱਖਾਂ ਦੀ ਨਕਦੀ ਸੜ ਕੇ ਸੁਆਹ

Saturday, May 12, 2018 - 08:10 PM (IST)

ਅਹਿਮਦਾਬਾਦ— ਗੁਜਰਾਤ ਦੇ ਆਨੰਦ ਜ਼ਿਲੇ ਦੇ ਨਾਨਬਾਜ਼ਾਰ ਸਥਿਤ ਬੈਂਕ ਆਫ ਬੜੋਦਾ ਦੇ ਏ. ਟੀ .ਐੱਮ. 'ਚ ਅੱਜ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਨਕਦੀ ਸੜ ਕੇ ਸੁਆਹ ਹੋ ਗਈ। ਇਥੇ ਇਲੈਕਟ੍ਰਾਨਿਕ ਬੈਂਕਿੰਗ ਸੈਂਟਰ 'ਚ 3 ਏ. ਟੀ. ਐੱਮ., ਇਕ ਕੈਸ਼ ਡਿਪੋਜ਼ਿਟ ਮਸ਼ੀਨ ਅਤੇ ਇਕ ਪਾਸਬੁੱਕ ਦੀ ਮਸ਼ੀਨ 'ਚ ਅੱਗ ਲੱਗ ਗਈ ਸੀ। ਜਿਸ ਕਾਰਨ ਇਹ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ ਬਾਰੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਜਵਾਨ ਅਤੇ ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। 
ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਦੱਸਿਆ ਕਿ ਏ. ਟੀ. ਐਮ. ਸੈਂਟਰ 'ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਦੇਖੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਸ਼ਨੀਵਾਰ ਨੂੰ ਲੱਗੀ ਸੀ। ਇਸ ਸਮੇਂ ਸਕਿਓਰਿਟੀ ਗਾਰਡ ਬਾਹਰ ਸੋ ਰਿਹਾ ਸੀ। ਅਚਾਨਕ ਏ. ਟੀ. ਐੱਮ. 'ਚੋਂ ਧੂੰਆ ਨਿਕਲਦਾ ਦੇਖ  ਉਸ ਨੇ ਬੈਂਕ ਕਰਮਚਾਰੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਬੈਂਕ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਅੱਗ ਲੱਗਣ ਬਾਰੇ 'ਚ ਸੂਚਨਾ ਦਿੱਤੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। 
ਬੈਂਕ ਅਧਿਕਾਰੀਆਂ ਮੁਤਾਬਕ ਅੱਗ ਲੱਗਣ ਤੋਂ ਇਕ ਦਿਨ ਪਹਿਲਾਂ ਹੀ ਏ. ਟੀ. ਐਮ. 'ਚ ਲੱਖਾਂ ਰੁਪਏ ਰੱਖੇ ਗਏ ਸਨ। ਇੰਜੀਨੀਅਰਾਂ ਦੀ ਟੀਮ ਦੀ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਅੱਗ ਲੱਗਣ ਕਾਰਨ ਏ.ਟੀ. ਐਮ. 'ਚ ਰੱਖੇ 25 ਲੱਖ ਰੁਪਏ ਸੜ ਕੇ ਸੁਆਹ ਹੋ ਗਏ ਹਨ।  


 


Related News