ਵਾਰੇਨ ਬਫੇ ਦੀ ਸ਼ੇਅਰ ਖਰੀਦ ਤੋਂ ਬਾਅਦ ਐੱਪਲ ਸਟਾਕ ਰਿਕਾਰਡ ਪੱਧਰ ''ਤੇ

05/05/2018 9:32:53 AM

ਨਿਊਯਾਰਕ — ਦੁਨੀਆਂ ਭਰ ਵਿਚ ਆਪਣੇ ਆਈਫੋਨ ਹੈਂਡਸੈੱਟ ਲਈ ਮਸ਼ਹੂਰ ਐੱਪਲ ਦਾ ਸਟਾਕ ਸ਼ੁੱਕਰਵਾਰ ਨੂੰ ਆਪਣੇ ਆਲ ਟਾਈਮ ਹਾਈ 'ਤੇ ਪਹੁੰਚ ਗਿਆ ਹੈ। ਨੈੱਸਡੈਕ 'ਚ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਸਟਾਕ 3.40 ਫੀਸਦੀ ਵਧ ਕੇ 183 ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ। ਐੱਪਲ ਨੂੰ ਵਾਰੇਨ ਬਫੇ ਵਲੋਂ ਕੰਪਨੀ 'ਚ ਹਿੱਸੇਦਾਰੀ ਵਧਾਊਣ ਦੀ ਖਬਰ ਦਾ ਫਾਇਦਾ ਮਿਲਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਬਫੇ ਨੇ 2018 ਦੀ ਪਹਿਲੀ ਤਿਮਾਹੀ ਦੌਰਾਨ ਐੱਪਲ ਦੇ 7.5 ਕਰੋੜ ਸਟਾਕ ਖਰੀਦੇ ਹਨ।
ਐੱਪਲ ਬਣ ਸਕਦੀ ਹੈ ਪਹਿਲੀ 1 ਟ੍ਰਿਲੀਅਨ ਕੰਪਨੀ
ਐੱਪਲ ਦੇ ਸਟਾਕ ਨੇ 183.50 ਡਾਲਰ ਦੇ ਉੱਚੇ ਪੱਧਰ ਤੱਕ ਪਹੁੰਚ ਗਿਆ ਹੈ। ਸੀ.ਐੱਨ.ਬੀ.ਸੀ. ਦੀ ਰਿਪੋਰਟ ਮੁਤਾਬਕ ਐੱਪਲ ਦੁਨੀਆਂ ਦੀ ਇਸ ਤਰ੍ਹਾਂ ਦੀ ਪਹਿਲੀ ਕੰਪਨੀ ਬਣ ਸਕਦੀ ਹੈ ਜਿਸਦੀ ਮਾਰਕਿਟ ਕੈਪ 1 ਲੱਖ ਕਰੋੜ ਡਾਲਰ(660 ਲੱਖ ਕਰੋੜ ਰੁਪਏ) ਹੋ ਜਾਵੇਗੀ। ਫਿਲਹਾਲ ਐੱਪਲ ਦੀ ਮਾਰਕੀਟ ਕੈਪ 926 ਅਰਬ ਡਾਲਰ ਹੈ। ਰਿਪੋਰਟ ਦੇ ਮੁਤਾਬਕ ਸਟਾਕ 'ਚ 20 ਡਾਲਰ ਦੇ ਵਾਧੇ ਨਾਲ ਕੰਪਨੀ ਇਸ ਮੀਲਪੱਥਰ ਨੂੰ ਪ੍ਰਾਪਤ ਕਰ ਸਕਦੀ ਹੈ।
ਵਾਰੇਨ ਬਫੇ ਦੇ ਕੋਲ ਹਨ ਐੱਪਲ ਦੇ 24 ਕਰੋੜ ਸ਼ੇਅਰ
ਸਾਲ 2017 ਦੇ ਅੰਤ ਤੱਕ ਦੁਨੀਆਂ ਦੇ ਸਭ ਤੋਂ ਵੱਡੇ ਨਿਵੇਸ਼ਕ ਕਹੇ ਜਾਣ ਵਾਲੇ ਬਫੇ ਦੀ ਕੰਪਨੀ ਬਰਕਸ਼ਾਯਰ ਹੈਥਵੇ ਦੇ ਕੋਲ ਐੱਪਲ ਦੇ 16.53 ਕਰੋੜ ਸ਼ੇਅਰ ਸਨ, ਜਿਨ੍ਹਾਂ ਦਾ ਕੁੱਲ ਮੁੱਲ ਉਸ ਸਮੇਂ 28 ਅਰਬ ਡਾਲਰ ਸੀ। ਉਸ ਸਮੇਂ ਬਰਕਸ਼ਾਯਰ ਐੱਪਲ ਦੀ ਦੂਸਰੀ ਵੱਡੀ ਹੋਲਡਿੰਗ ਕੰਪਨੀ ਸੀ ਹੁਣ ਮਾਰਚ ਵਿਚ ਖਤਮ ਹੋਈ ਤਿਮਾਹੀ ਦੌਰਾਨ 7.5 ਕਰੋੜ ਡਾਲਰ ਦੇ ਸ਼ੇਅਰ ਖਰੀਦਣ ਤੋਂ ਬਾਅਦ ਬਫੇ ਕੋਲ ਐੱਪਲ ਦੇ ਕੁੱਲ 24 ਕਰੋੜ ਦੇ ਸ਼ੇਅਰ ਹੋ ਗਏ ਹਨ। ਇਸ ਦੇ ਨਾਲ ਹੀ ਬਰਕਸ਼ਾਯਰ ਸ਼ਾਇਦ ਐੱਪਲ ਦੀ ਸਭ ਤੋਂ ਵੱਡੀ ਹੋਲਡਿੰਗ ਕੰਪਨੀ ਬਣ ਗਈ ਹੈ।
ਸ਼ਾਨਦਾਰ ਕੰਪਨੀ ਹੈ ਐੱਪਲ :  ਵਾਰੇਨ ਬਫੇ
ਬਫੇ ਨੇ ਇਕ ਇੰਟਰਵਿਊ ਵਿਚ ਕਿਹਾ, ' ਇਹ ਸ਼ਾਨਦਾਰ ਕੰਪਨੀ ਹੈ। ਜੇਕਰ ਤੁਸੀਂ ਐੱਪਲ ਵੱਲ ਦੇਖਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਇਹ ਅਮਰੀਕਾ ਦੀ ਦੂਸਰੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਕੰਪਨੀ ਤੋਂ ਦੋਗੁਣਾ ਮੁਨਾਫ਼ਾ ਕਮਾਉਂਦੀ ਹੈ।' ਉਨ੍ਹਾਂ ਨੇ ਕਿਹਾ,'ਬੀਤੇ ਸਾਲ ਅਸੀਂ ਕਿਸੇ ਹੋਰ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ ਐੱਪਲ ਦਾ ਸਟਾਕ ਖਰੀਦਿਆਂ ਹੈ।'