ਲੜਕੇ ਤੋਂ ਮੋਬਾਇਲ ਝਪਟਣ ਵਾਲੇ ਮੋਟਰਸਾਈਕਲ ਸਵਾਰ ਤਿੰਨੇ ਦੋਸਤ ਕਾਬੂ

Tuesday, May 22, 2018 - 04:47 AM (IST)

ਲੁਧਿਆਣਾ(ਰਿਸ਼ੀ)-ਪੈਦਲ ਜਾ ਰਹੇ ਲੜਕੇ ਤੋਂ ਮੋਬਾਇਲ ਫੋਨ ਝਪਟ ਕੇ ਭੱਜੇ ਮੋਟਰਸਾਈਕਲ ਸਵਾਰ ਤਿੰਨੇ ਸਨੈਚਰਾਂ ਨੂੰ ਥਾਣਾ ਦੁੱਗਰੀ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਮੋਬਾਇਲ ਫੋਨ ਬਰਾਮਦ ਕੀਤਾ ਹੈ। ਬਦਮਾਸ਼ਾਂ ਦੀ ਪਛਾਣ ਦੁਰਗੇਸ਼ ਸਿੰਘ, ਸੰਜੇ ਕੁਮਾਰ ਅਤੇ ਅਨੂਪ ਕੁਮਾਰ ਨਿਵਾਸੀ ਨਿਊ ਸ਼ਾਮ ਨਗਰ ਦੇ ਤੌਰ 'ਤੇ ਹੋਈ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੇਲ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਵਮ ਕੁਮਾਰ ਨਿਵਾਸੀ ਦੁੱਗਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 11.30 ਵਜੇ ਕਰਤਾਰ ਚੌਕ ਵੱਲੋਂ ਪੈਦਲ ਫੋਨ 'ਤੇ ਗੱਲ ਕਰਨ ਜਾ ਰਿਹਾ ਸੀ ਤਾਂ ਬਾਈਕ 'ਤੇ ਪਿੱਛੋਂ ਆਏ ਤਿੰਨ ਲੜਕੇ ਹੱਥ ਵਿਚ ਫੜਿਆ ਮੋਬਾਇਲ ਝਪਟ ਕੇ ਲੈ ਗਏ, ਜਿਸ ਦੇ ਬਾਅਦ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਜਾਂਚ ਕਰ ਕੇ ਤਿੰਨਾਂ ਨੂੰ ਦਬੋਚ ਲਿਆ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿਨੋਂ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਕਰਦੇ ਹਨ।


Related News