ਆਰਸੇਲਰ ਮਿੱਤਲ ਨੇ SBI ''ਚ ਜਮ੍ਹਾਂ ਕਰਵਾਏ 7000 ਕਰੋੜ, ਐੱਸ.ਆਰ. ਖਰੀਦਣ ਲਈ ਕੋਸ਼ਿਸ਼ ਜਾਰੀ

05/16/2018 11:18:25 AM

ਨਵੀਂ ਦਿੱਲੀ — ਦੁਨੀਆਂ ਦੇ ਵੱਡੇ ਸਟੀਲ ਨਿਰਮਾਤਾਵਾਂ ਵਿਚ ਸ਼ਾਮਲ ਆਰਸੇਲਰ ਮਿੱਤਲ ਨੇ SBI ਵਿਚ 7000 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ, ਜਿਸ ਨਾਲ ਉੱਤਮ ਗਾਲਵਾ ਸਟੀਲ ਦੇ ਕਰਜ਼ੇ ਦਾ ਭੁਗਤਾਨ ਕੀਤਾ ਜਾ ਸਕੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਆਰਸੇਲਰ ਕੰਪਨੀ, ਐਸਆਰ ਸਟੀਲ ਲਈ ਬੋਲੀ ਲਗਾਉਣ ਦੇ ਯੋਗ ਹੋ ਜਾਵੇਗੀ।
ਆਰਸੇਲਰ ਮਿੱਤਲ ਨੇ ਜਿਸ ਸਮੇਂ ਤੋਂ ਬੈਕਿੰਗ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਐੱਸਆਰਸਟੀਲ ਲਈ ਬੋਲੀ ਲਗਾਈ ਹੈ, ਉਸ ਸਮੇਂ ਤੋਂ ਉਨ੍ਹਾਂ ਦਾ ਉੱਤਮ ਗਾਲਵਾ ਸਟੀਲ ਦਾ ਬਕਾਇਆ ਲੋਨ ਇਸ ਦੇ ਰਸਤੇ ਦੀ ਰੁਕਾਵਟ ਦੱਸਿਆ ਜਾ ਰਿਹਾ ਹੈ। ਆਰਸੇਲਰ ਮਿੱਤਲ ਦੀ ਉੱਤਮ ਗਾਲਵਾ 'ਚ ਪਹਿਲਾਂ ਸ਼ੇਅਰ ਹੋਲਡਿੰਗ ਰਹਿ ਚੁੱਕੀ ਹੈ। ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ ਦੇ ਤਹਿਤ ਜੇਕਰ ਕਿਸੇ ਕੰਪਨੀ ਦੀ ਇਸ ਤਰ੍ਹਾਂ ਦੀ ਕੰਪਨੀ ਵਿਚ ਹੋਲਡਿੰਗ ਰਹੀ ਹੈ, ਜਿਸ ਨੇ ਕਰਜ਼ਾ ਅਦਾ ਨਹੀਂ ਕੀਤਾ ਹੈ ਤਾਂ ਉਹ ਬੋਲੀ ਲਗਾਉਣ ਲਈ ਅਯੋਗ ਹੋ ਸਕਦੀ ਹੈ।
7000 ਹਜ਼ਾਰ ਕਰੋੜ ਰੁਪਏ ਦੀ ਕੀਤੀ ਜਾਵੇਗੀ ਲੋਨ ਅਦਾਇਗੀ
ਇਸ ਮਾਮਲੇ ਵਿਚ ਇਕ ਜਾਣਕਾਰ ਅਨੁਸਾਰ ਸਟੇਟ ਬੈਂਕ 'ਚ ਇਕ ਸਕ੍ਰੀਊ ਖਾਤੇ ਵਿਚ ਟਰਾਂਸਫਰ ਕੀਤੇ ਗਏ 7000 ਕਰੋੜ ਰੁਪਏ ਨਾਲ ਉੱਤਮ ਗਾਲਵਾ ਅਤੇ ਕੇ.ਐੱਸ.ਐੱਸ. ਪੇਟ੍ਰੋਨ ਲਿਮਟਿਡ ਦਾ ਕਰਜ਼ਾ ਚੁਕਾਇਆ ਜਾਵੇਗਾ।  ਐੱਸ.ਆਰ. ਸਟੀਲ 'ਤੇ 49 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਦਾ ਭੁਗਤਾਨ ਕਰਨ ਲਈ ਕੰਪਨੀ ਅਸਮਰਥ ਹੈ। ਇਸ ਦੇ ਕਾਰਨ ਹੀ ਕੰਪਨੀ ਇਨਸਾਲਵੈਂਸੀ ਪ੍ਰਕਿਰਿਆ ਦਾ ਸਾਹਮਣਾ ਕਰ ਰਹੀ ਹੈ ਅਤੇ ਆਰਸੇਲਰ ਮਿੱਤਲ ਇਸ ਕੰਪਨੀ ਨੂੰ ਖਰੀਦਣਾ ਚਾਹੁੰਦੀ ਹੈ।
15 ਮਈ ਨੂੰ ਟਰਾਂਸਫਰ ਕੀਤਾ ਪੈਸਾ
ਆਰਸੇਲਰ ਮਿੱਤਲ ਨੇ ਇਹ ਪੈਸਾ ਐੱਸ.ਬੀ.ਆਈ. 'ਚ ਇਕ ਸਕ੍ਰੀਊ ਖਾਤੇ ਵਿਚ ਅੱਜ ਡੈੱਡ ਲਾਈਨ ਦੇ ਆਖਰੀ ਦਿਨ ਟਰਾਂਸਫਰ ਕੀਤਾ ਹੈ। 9 ਮਈ ਨੂੰ ਕੰਪਨੀ ਨੇ ਕਮੇਟੀ ਆਫ ਐੱਸ.ਆਰ. ਸਟੀਲ ਕ੍ਰੈਡੀਟਰਜ਼ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਬੋਲੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਉਹ ਪੂਰਾ ਕਰਜ਼ਾ ਵਾਪਸ ਕਰਨ ਲਈ ਤਿਆਰ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਬੋਲੀ ਸਵੀਕਾਰ ਨਹੀਂ ਕੀਤੀ ਜਾਂਦੀ ਤਾਂ ਇਸ ਪੈਸੇ ਦੇ ਭੁਗਤਾਨ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ।