ਲਾਹਿੜੀ ਨੂੰ ਪਲੇਅਰਸ ਚੈਂਪੀਅਨਸ਼ਿਪ ''ਚ ਫਾਰਮ ''ਚ ਪਰਤਨ ਦੀ ਉਮੀਦ

05/09/2018 2:30:14 PM

ਪੋਂਟੇ ਵੇਡਰਾ (ਬਿਊਰੋ)— ਅਨਿਰਬਾਨ ਲਾਹਿੜੀ ਪ੍ਰਸਿੱਧ ਪਲੇਅਰਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਇਕਮਾਤਰ ਭਾਰਤੀ ਗੋਲਫਰ ਹਨ ਅਤੇ ਉਹ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਇਸ ਪ੍ਰਤੀਯੋਗਿਤਾ 'ਚ ਚੰਗਾ ਪ੍ਰਦਰਸ਼ਨ ਕਰਕੇ ਚੋਟੀ ਦੇ 100 'ਚ ਬਣੇ ਰਹਿਣ ਦੀ ਉਮੀਦ ਲਗਾਏ ਹੋਏ ਹਨ। ਲਾਹਿੜੀ ਅਜੇ ਵਿਸ਼ਵ ਰੈਂਕਿੰਗ 'ਚ 100ਵੇਂ ਨੰਬਰ 'ਤੇ ਹਨ ਅਤੇ ਪੀ.ਜੀ.ਏ. ਟੂਰ ਖੇਡ ਕੇ ਉਹ ਚੋਟੀ ਦੇ 100 'ਚ ਬਣੇ ਰਹਿਣ ਲਈ ਵਚਨਬੱਧ ਹਨ। 

ਇਸ ਦੇ ਲਈ ਹਾਲਾਂਕਿ ਉਨ੍ਹਾਂ ਨੂੰ ਬਿਹਤਰ ਫਾਰਮ 'ਚ ਪਰਤਨਾ ਹੋਵੇਗਾ ਅਤੇ ਸਾਰੇ ਮੇਜਰ 'ਚ ਖੇਡਣ ਦੇ ਲਈ ਚੋਟੀ ਦੇ 50 'ਚ ਜਗ੍ਹਾ ਬਣਾਉਣੀ ਹੋਵੇਗੀ। ਇਸ ਭਾਰਤੀ ਗੋਲਫਰ ਨੇ ਅਜੇ ਤੱਕ 9 ਟੂਰਨਾਮੈਂਟਾਂ 'ਚ 6 ਕੱਟ 'ਚ ਜਗ੍ਹਾ ਬਣਾਈ ਪਰ ਉਹ ਇਸ ਸਾਲ ਕਿਸੇ ਵੀ ਪ੍ਰਤੀਯੋਗਿਤਾ 'ਚ ਚੋਟੀ ਦੇ 25 'ਚ ਸ਼ਾਮਲ ਨਹੀਂ ਰਹੇ। ਹੀਰੋ ਇੰਡੀਅਨ ਓਪਨ 2015 ਦੇ ਰੂਪ 'ਚ ਆਪਣਾ ਆਖਰੀ ਟੂਰ ਖਿਤਾਬ ਜਿੱਤਣ ਵਾਲੇ ਲਾਹਿੜੀ ਨੇ ਕਿਹਾ, ''ਮੈਨੂੰ ਆਪਣਾ ਗੁਆਇਆ ਆਤਮਵਿਸ਼ਵਾਸ ਹਾਸਲ ਕਰਨ ਦੇ ਲਈ ਇਕ ਚੰਗੇ ਰਾਊਂਡ ਦੀ ਜ਼ਰੂਰਤ ਹੈ। ਮੇਰੀ ਸਕੋਰਿੰਗ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ। ਅਗਲੇ ਦੋ ਦਿਨ ਮੈਂ ਇਸ 'ਤੇ ਧਿਆਨ ਦੇਵਾਂਗਾ।''