ਇਸ ਤਰ੍ਹਾਂ ਬਣਾਓ ਆਲੂ ਦਾ ਰਾਇਤਾ

05/31/2018 11:38:11 AM

ਨਵੀਂ ਦਿੱਲੀ— ਗਰਮੀਆਂ 'ਚ ਰਾਇਤਾ ਖਾਣਾ ਸਾਰੇ ਪਸੰਦ ਕਰਦੇ ਹਨ। ਰਾਇਤਾ ਵੀ ਕਈ ਤਰ੍ਹਾਂ ਦਾ ਅਤੇ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਲੂ ਦਾ ਰਾਇਤਾ ਬਣਾਉਣਾ ਦੱਸ ਰਹੇ ਹਾਂ। ਇਹ ਰਾਇਤਾ ਭੋਜਨ ਦੇ ਸੁਆਦ ਨੂੰ ਦੁਗਣਾ ਕਰ ਦਿੰਦਾ ਹੈ।
ਸਮੱਗਰੀ
- 400 ਗ੍ਰਾਮ ਦਹੀਂ
- ਦੋ ਉਬਲੇ ਹੋਏ ਆਲੂ
- ਇਕ ਹਰੀ ਮਿਰਚ
- ਅੱਧਾ ਚਮਚ ਭੁੱਜਿਆ ਜੀਰਾ
- ਇਕ ਚੌਥਾਈ ਕਾਲੀ ਮਿਰਚ
- ਹਰਾ ਧਨੀਆ ਬਰੀਕ ਕੱਟਿਆ ਹੋਇਆ
- ਨਮਕ ਸਵਾਦ ਮੁਤਾਬਕ
- ਕਾਲਾ ਨਮਕ ਸਵਾਦ ਮੁਤਾਬਕ
ਵਿਧੀ
1. ਸਭ ਤੋਂ ਪਹਿਲਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਓ।
2. ਹੁਣ ਆਲੂਆਂ ਨੂੰ ਛਿੱਲ ਕੇ ਤੋੜ ਲਓ ਅਤੇ ਦਹੀਂ 'ਚ ਮਿਲਾ ਦਿਓ। ਨਾਲ ਹੀ ਹਰੀ ਮਿਰਚ, ਅੱਧਾ ਹਰਾ ਧਨੀਆ, ਕਾਲੀ ਮਿਰਚ, ਨਮਕ, ਕਾਲਾ ਨਮਕ ਅਤੇ ਅੱਧਾ ਜੀਰਾ ਪਾਊਡਰ ਮਿਲਾ ਦਿਓ।
3. ਰਾਇਤੇ ਨੂੰ ਕਟੋਰੀ 'ਚ ਕੱਢ ਲਓ।
4. ਹੁਣ ਬਚਿਆ ਹੋਇਆ ਜੀਰਾ ਪਾਊਡਰ ਅਤੇ ਧਨੀਆ ਪਾਊਡਰ ਪਾ ਕੇ ਇਸ ਨੂੰ ਸਜਾਓ।
5. ਆਲੂ ਦੇ ਰਾਇਤੇ ਨੂੰ ਠੰਡਾ ਹੋਣ ਲਈ ਫਰਿੱਜ 'ਚ ਰੱਖ ਸਕਦੇ ਹੋ।
6. ਇਸ ਰਾਇਤੇ ਨੂੰ ਗਰਮਾ-ਗਰਮ ਭੋਜਨ ਨਾਲ ਸਰਵ ਕਰੋ।