ਇਲਾਹਾਬਾਦ ਬੈਂਕ ਦੀ CEO ਉਸ਼ਾ ਦੇ ਸਾਰੇ ਅਧਿਕਾਰ ਖਤਮ, ਸਰਕਾਰ ਦੇ ਆਦੇਸ਼ ''ਤੇ ਬੋਰਡ ਦਾ ਫੈਸਲਾ

05/15/2018 8:59:59 PM

ਮੁੰਬਈ—ਜਨਤਕ ਖੇਤਰ ਦੇ ਇਲਾਹਾਬਾਦ ਬੈਂਕ ਦੇ ਨਿਦੇਸ਼ਕ ਮੰਡਲ ਨੇ ਅੱਜ ਆਪਣੀ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਉਸ਼ਾ ਅਨੰਤਸੁਬਰਮਣਿਅਨ ਤੋਂ ਉਨ੍ਹਾਂ ਦੇ ਸਾਰੇ ਅਧਿਕਾਰੀ ਵਾਪਸ ਲੈ ਲਏ ਹਨ। ਪੀ.ਐੱਨ.ਬੀ. ਧੋਖਾਧੜੀ ਮਾਮਲੇ ਦੇ ਦੋਸ਼ 'ਚ ਪੱਤਰ 'ਚ ਉਸ਼ਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਵਿੱਤ ਮੰਤਰਾਲਾ ਦੇ ਨਿਰਦੇਸ਼ 'ਤੇ ਇਲਾਹਾਬਾਦ ਬੈਂਕ ਨਿਦੇਸ਼ਕ ਮੰਡਲ ਨੇ ਇਹ ਕਦਮ ਚੁੱਕਿਆ। ਉਸ਼ਾ 2015-2017 ਤਕ ਪੰਜਾਬ ਨੈਸ਼ਨਲ ਬੈਂਕ ਦੀ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸੀ।


ਪੀ.ਐੱਨ.ਬੀ. ਦੇ 2 ਕਾਰਜਕਾਰੀ ਨਿਦੇਸ਼ਕਾਂ ਵਿਰੁੱਧ ਕਾਰਵਾਈ
ਵਿੱਤ ਮੰਤਰਾਲਾ ਨੇ ਕੱਲ ਹੀ ਇਲਾਹਾਬਾਦ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ ਨਿਦੇਸ਼ਕ ਮੰਡਲਾਂ ਨੂੰ ਉਸ਼ਾ ਅਨੰਤਸੁਬਰਮਣਿਅਨ ਅਤੇ ਪੀ.ਐੱਨ.ਬੀ. ਦੇ 2 ਕਾਰਜਾਕਰੀ ਨਿਦੇਸ਼ਕਾਂ ਵਿਰੁੱਧ ਕਾਰਵਾਈ ਕਰਨ ਨੂੰ ਕਿਹਾ। ਪੀ.ਐੱਨ.ਬੀ. ਦੇ ਨਿਦੇਸ਼ਕ ਮੰਡਲ ਨੇ ਕੱਲ ਹੀ ਆਪਣੇ 2 ਕਾਰਜਕਾਰੀ ਨਿਦੇਸ਼ਕਾਂ ਦੇ ਸਾਰੇ ਅਧਿਕਾਰ ਲੈਣ ਦਾ ਫੈਸਲਾ ਕਰ ਲਿਆ ਸੀ।


ਇਲਾਹਾਬਾਦ ਬੈਂਕ ਨੇ ਰੁਗੂਲੇਟਰੀ ਜਾਣਕਾਰੀ 'ਚ ਕਿਹਾ ਕਿ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਆਪਣੀ ਬੈਠਕ 'ਚ ਬੈਂਕ ਦੀ ਪ੍ਰਬੰਧ ਨਿਦੇਸ਼ਕ ਅਤੇ ਸੀ.ਈ.ਓ. ਸ਼੍ਰੀਮਤੀ ਉਸ਼ਾ ਅਨੰਤ ਸੁਬਰਮਣਿਅਨ ਨੂੰ ਤੁਰੰਤ ਪ੍ਰਭਾਵ ਤੋਂ ਬੈਂਕ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ। ਨਿਦੇਸ਼ਕ ਮੰਡਲ ਨੇ ਸਰਕਾਰ ਤੋਂ ਬੈਂਕ 'ਚ ਕੰਮਕਾਜ ਸਾਮਾਨ ਢੰਗ ਨਾਲ ਅਗੇ ਜਾਰੀ ਰੱਖਣ ਲਈ ਜਲਦ ਹੀ ਉਚਿਤ ਵਿਵਸਥਾ ਕਰਨ ਨੂੰ ਵੀ ਕਿਹਾ ਹੈ।


ਸੀ.ਬੀ.ਆਈ. ਦੀ ਚਾਰਜਸ਼ੀਟ 'ਚ ਪੀ.ਐੱਨ.ਬੀ. ਦੇ ਕਾਰਜਕਾਰੀ ਡਾਇਰੈਕਟਰ ਕੇ.ਵੀ. ਬ੍ਰਹਮਾਜੀ ਰਾਵ ਅਤੇ ਸੰਜੀਵ ਸ਼ਰਣ ਅਤੇ ਜਨਰਲ ਮੈਨੇਜਰ (ਇੰਟਰਨੈਸ਼ਨਲ ਆਪਰੇਸ਼ਨ) ਨੇਹਲ ਅਹਾਦ ਦੇ ਨਾਂ ਵੀ ਸ਼ਾਮਲ ਹੈ। ਫਾਈਨੈਂਸ਼ੀਅਲ ਸਰਵਿਸੇਜ ਸਕੈਰਟਰੀ ਨੇ ਕਿਹਾ ਕਿ ਮੰਤਰਾਲਾ ਨੇ 10 ਦਿਨ ਪਹਿਲੇ ਉਨ੍ਹਾਂ ਨੂੰ ਨੋਟਿਸ ਵੀ ਭੇਜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪੀ.ਐੱਨ.ਬੀ. ਦੀ ਬੋਰਡ ਮੀਟਿੰਗ ਜਾਰੀ ਹੈ ਅਤੇ ਮਨੀਸਟਰੀ ਉਨ੍ਹਾਂ ਦੇ ਰੇਜ਼ੋਲਿਊਸ਼ਨ ਦਾ ਇੰਤਜ਼ਾਰ ਕਰ ਰਹੀ ਹੈ। ननि