ਮੁੰਬਈ ਇੰਡੀਅਨਜ਼ ਦੇ ਖ਼ਰਾਬ ਪ੍ਰਦਰਸ਼ਨ ਲਈ ਮੱਧਕ੍ਰਮ ਜ਼ਿੰਮੇਵਾਰ : ਅਗਰਕਰ

05/05/2018 11:25:37 AM

ਮੁੰਬਈ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਜਿਤ ਅਗਰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਖ਼ਰਾਬ ਪ੍ਰਦਰਸ਼ਨ ਦਾ ਕਾਰਨ ਮੱਧ ਕ੍ਰਮ ਦੇ ਬੱਲੇਬਾਜ਼ਾਂ ਦਾ ਨਹੀਂ ਚਲ ਸਕਣਾ ਹੈ। ਅਗਰਕਰ ਚਾਹੁੰਦੇ ਹਨ ਕਿ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨ ਅਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਣ। ਮੁੰਬਈ ਇੰਡੀਅਨਜ਼ ਅੰਕ ਤਾਲਿਕਾ 'ਚ ਚਾਰ ਅੰਕਾਂ ਦੇ ਨਾਲ ਅੰਤਿਮ ਸਥਾਨ 'ਤੇ ਹੈ ਅਤੇ ਖਿਤਾਬੀ ਦੌੜ ਤੋਂ ਬਾਹਰ ਹੋਣ ਦੇ ਕਗਾਰ 'ਤੇ ਹੈ। 

ਅਗਰਕਰ ਨੇ ਪੱਤਰਕਾਰਾਂ ਨੂੰ ਕਿਹਾ, ''ਉਨ੍ਹਾਂ ਦਾ ਗੇਂਦਬਾਜ਼ੀ ਹਮਲਾ ਕਾਫੀ ਚੰਗਾ ਹੈ ਪਰ ਉਨ੍ਹਾਂ ਨੇ ਇਸ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਹੈ। ਉਨ੍ਹਾਂ ਦੀ ਬੱਲੇਬਾਜ਼ੀ ਨੇ ਉਨ੍ਹਾਂ ਨੂੰ ਜ਼ਿਆਦਾ ਨਿਰਾਸ਼ ਕੀਤਾ ਹੈ ਖਾਸਕਰਕੇ ਮੱਧ ਕ੍ਰਮ ਨੇ।'' ਅਗਰਕਰ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਨੂੰ ਆਪਣੀ ਬੱਲੇਬਾਜ਼ੀ 'ਤੇ ਫਿਰ ਤੋਂ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਇਹ ਜ਼ਰੂਰੀ ਹੈ ਕਿ ਰੋਹਿਤ ਚੰਗਾ ਖੇਡਣ। ਦੂਜੇ ਬੱਲੇਬਾਜ਼ ਵੀ ਚੱਲਣ। ਸੂਰਯਕੁਮਾਰ ਯਾਦਵ ਉਨ੍ਹਾਂ ਲਈ ਵਧੀਆ ਕਰ ਰਹੇ ਹਨ। ਇਸ ਤੋਂ ਇਲਾਵਾ ਬੱਲੇਬਾਜ਼ਾਂ 'ਚ ਕੋਈ ਜੇਤੂ ਨਹੀਂ ਦਿਸ ਰਿਹਾ ਹੈ, ਜੋ ਚਿੰਤਾ ਦੀ ਗੱਲ ਹੈ।'' ਅਗਰਕਰ ਨੇ ਕਿਹਾ ਕਿ ਵੈਸਟ ਇੰਡੀਜ਼ ਦੇ ਹਰਫਨਮੌਲਾ ਖਿਡਾਰੀ ਕੀਰੋਨ ਪੋਲਾਰਡ ਦੀ ਖਰਾਬ ਫਾਰਮ ਨਾਲ ਟੀਮ ਨੂੰ ਨਿਰਾਸ਼ਾ ਹੋਈ ਹੈ।