ਆਦਰਸ਼ ਸਕੂਲ ਬੋਹਾ ''ਚ ਬੱਚਿਆਂ ਨੂੰ ਮੀਜ਼ਲ-ਰੂਬੈਲਾ ਦੇ ਟੀਕੇ ਲਗਾਏ

05/25/2018 8:09:30 PM

ਬੋਹਾ (ਮਨਜੀਤ) ਸਥਾਨਕ ਸ਼ਹੀਦ ਊਧਮ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਮੀਜ਼ਲ-ਰੂਬੈਲਾ ਦੇ ਟੀਕੇ ਲਗਾਏ ਗਏ। ਸਕੂਲ ਮੁਖੀ ਮੈਡਮ ਮਲਕੀਤ ਕੌਰ ਦੀ ਦੇਖ-ਰੇਖ 'ਚ ਡਾਕਟਰਾਂ ਦੀ ਟੀਮ ਇੰਚਾਰਜ ਡਾ. ਗੁਰਿੰਦਰ ਮੋਹਨ ਸਿੰਘ ,ਹੈਲਥ ਸੁਪਰਵਾਈਜ਼ਰ ਭੁਪਿੰਦਰ ਕੁਮਾਰ, ਏ.ਐਨ.ਐਮ ਮੋਨਿਕਾ ਮਿੱਤਲ, ਹਰਮੇਲ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਆਸ਼ਾ ਵਰਕਰ ਅੱਕੀ ਕੌਰ, ਵੀਰਪਾਲ ਕੌਰ ਅਤੇ ਹੈਲਥ ਵਰਕਰ ਨਿਰਭੈ ਸਿੰਘ ਨੇ ਲਗਪਗ 600 ਬੱਚਿਆਂ ਦੇ ਟੀਕੇ ਲਗਾਏ ਗਏ। ਇਸ ਮੌਕੇ ਬੱਚਿਆਂ ਨੂੰ ਸਪੈਸ਼ਲ ਖਾਣਾ ਖਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਇਹ ਟੀਕੇ ਬੱਚੇ ਦੀ ਸਿਹਤ ਲਈ ਲਾਭਕਾਰੀ ਹਨ ਅਤੇ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਸਮੇਂ ਬੱਚਿਆਂ ਦੇ ਮਾਪੇ ਬੱਚਿਆਂਦੀ ਦੇਖਭਾਲ ਲਈ ਵੱਡੀ ਗਿਣਤੀ 'ਚ ਪੁੱਜੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੈਅਰਮੈਨ ਸੁਰਜਨ ਸਿੰਘ, ਬੂਟਾ ਸਿੰਘ , ਕੇਵਲ ਸਿੰਘ ਸਮੇਤ ਸਮੁੱਚੇ ਸਟਾਫ਼ ਮੈਂਬਰ ਉਚੇਚੇ ਤੌਰ ਤੇ ਮੌਜੂਦ ਸਨ