ਮੈਲਬੌਰਨ : ਸੜਕ ਹਾਦਸੇ ''ਚ 14 ਸਾਲਾ ਲੜਕੀ ਦੀ ਮੌਤ

05/16/2018 10:16:49 AM

ਸਿਡਨੀ (ਬਿਊਰੋ)— ਮੈਲਬੌਰਨ ਦੇ ਪੂਰਬ ਵਿਚ ਇਕ ਚੌਂਕ 'ਤੇ ਸੜਕ ਪਾਰ ਕਰਦਿਆਂ ਇਕ ਟਰੱਕ ਦੇ ਟੱਕਰ ਮਾਰਨ ਮਗਰੋਂ 14 ਸਾਲਾ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਲੜਕੀ ਸਵੇਰੇ 7 ਵਜੇ ਦੇ ਕਰੀਬ ਰਿੰਗਵੁੱਡ ਵਿਚ ਵ੍ਹਾਈਟਹੋਰਸ ਰੋਡ 'ਤੇ ਦੱਖਣ ਵਿਚ ਜਾ ਰਹੀ ਸੀ। ਜਦੋਂ ਉਸ ਨੂੰ ਟਰੱਕ ਨੇ ਟੱਕਰ ਮਾਰੀ ਤਾਂ ਉਹ ਡੈਮਪੀਅਰ ਗ੍ਰੋਵ 'ਤੇ ਮਾਰੂਨੋਡਾ ਹਾਈਵੇ ਤੋਂ ਲੰਘ ਰਹੀ ਸੀ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਲੜਕੀ ਦੀ ਮੌਤ ਹੋ ਚੁੱਕੀ ਸੀ।

ਹਾਦਸੇ ਮਗਰੋਂ 39 ਸਾਲ ਡਰਾਈਵਰ ਮੌਕੇ ਤੋਂ ਭੱਜ ਗਿਆ ਪਰ ਥੋੜ੍ਹੀ ਦੇਰ ਬਾਅਦ ਉਸ ਨੇ ਪੁਲਸ ਨਾਲ ਸੰਪਰਕ ਕੀਤਾ। ਇਸ ਮਗਰੋਂ ਉਸ ਨੇ ਓਕਲੇਗ ਪੁਲਸ ਥਾਣੇ ਵਿਚ ਪੁੱਛਗਿੱਛ ਦੌਰਾਨ ਜਾਸੂਸਾਂ ਦੀ ਮਦਦ ਕੀਤੀ। ਪੁਲਸ ਦਾ ਕਹਿਣਾ ਹੈ ਕਿ ਡਰਾਈਵਰ 'ਤੇ ਹਾਲੇ ਦੋਸ਼ ਲਗਾਉਣੇ ਬਾਕੀ ਹਨ। ਇਹ ਸਮਝਿਆ ਜਾਂਦਾ ਹੈ ਕਿ ਡਰਾਈਵਰ ਮੈਲਵਰਨ ਈਸਟ ਵਿਚ ਇਕ ਟੀ. ਏ. ਐੱਫ. ਈ. ਕੈਮਪਸ ਲਈ ਇਕ ਉਪਰਕਰਣ ਕਾਰਜਸ਼ਾਲਾ ਵਿਚ ਟੂਲਜ਼ ਦੇਣ ਜਾ ਰਿਹਾ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਮਾਰੂਆਂਡਾ ਹਾਈਵੇ ਚੌਂਕ 'ਤੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ।