ਆਈ. ਡੀ. ਬੀ. ਆਈ. ਬੈਂਕ ਨੂੰ 5662.76 ਕਰੋੜ ਰੁਪਏ ਦਾ ਘਾਟਾ

05/26/2018 1:48:58 AM

ਮੁੰਬਈ— ਜਨਤਕ ਖੇਤਰ ਦੇ ਬੈਂਕ ਆਈ. ਡੀ. ਬੀ. ਆਈ. ਬੈਂਕ ਦਾ ਘਾਟਾ ਸਾਲ 2017-18 ਦੀ ਆਖਰੀ ਤਿਮਾਹੀ 'ਚ ਵਧ ਕੇ 5,662.76 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਬੈਂਕ ਨੂੰ 3,199.77 ਕਰੋੜ ਰੁਪਏ ਦਾ ਘਾਟਾ ਹੋਇਆ ਸੀ। 
ਬੈਂਕ ਨੇ ਅੱਜ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਹੈ ਐੱਨ. ਪੀ. ਏ. ਲਈ ਪ੍ਰਬੰਧ 'ਚ ਵਾਧਾ ਹੋਣ ਨਾਲ ਉਸ ਦਾ ਘਾਟਾ ਵਧਿਆ ਹੈ। ਮਾਰਚ 'ਚ ਖ਼ਤਮ ਇਸ ਤਿਮਾਹੀ 'ਚ ਉਸ ਦੀ ਕਮਾਈ 7,913.82 ਕਰੋੜ ਰੁਪਏ ਰਹੀ ਜੋ ਮਾਰਚ 2017 'ਚ ਖ਼ਤਮ ਤਿਮਾਹੀ ਦੀ 7,703.19 ਕਰੋੜ ਰੁਪਏ ਦੀ ਕਮਾਈ ਨਾਲੋਂ ਮਾਮੂਲੀ ਜ਼ਿਆਦਾ ਹੈ। ਇਸ ਤਿਮਾਹੀ 'ਚ ਬੈਂਕ ਦੀ ਸ਼ੁੱਧ ਵਿਆਜ ਕਮਾਈ 'ਚ 44 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ 915.47 ਕਰੋੜ ਰੁਪਏ 'ਤੇ ਆ ਗਈ। ਸਾਲ 2016-17 ਦੀ ਆਖਰੀ ਤਿਮਾਹੀ 'ਚ ਇਹ 1,633.29 ਕਰੋੜ ਰੁਪਏ ਰਹੀ ਸੀ।