ਮੁੱਖ ਸਕੱਤਰ ''ਤੇ ਹਮਲੇ ''ਚ ਸਿਸੋਦੀਆ ਤੋਂ 3 ਘੰਟੇ ''ਚ 100 ਤੋਂ ਵੱਧ ਪੁੱਛੇ ਗਏ ਸਵਾਲ

05/26/2018 11:48:30 AM

ਨਵੀਂ ਦਿੱਲੀ— ਦਿੱਲੀ ਸਰਕਾਰ ਦੇ ਚੀਫ ਸੈਕਟਰੀ ਅੰਸ਼ੂ ਪ੍ਰਕਾਸ਼ 'ਤੇ ਹੋਏ ਕਥਿਤ ਹਮਲੇ ਦੇ ਕੇਸ 'ਚ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਪੁੱਛਗਿਛ ਕੀਤੀ ਹੈ। ਪੁਲਸ ਨੇ ਸਿਸੋਦੀਆਂ ਦੇ ਮਥੁਰਾ ਰੋਡ ਕਥਿਤ ਰਿਹਾਇਸ਼ ਤੇ ਤਿੰਨ ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਪੰਜ ਅਧਿਕਾਰੀਆਂ ਦੀ ਟੀਮ ਸ਼ਾਮ ਲੱਗਭਗ ਸਾਢੇ 4 ਵਜੇ ਸਿਸੋਦੀਆ ਦੇ ਘਰ ਪਹੁੰਚੀ ਸੀ ਅਤੇ ਸ਼ਾਮ ਸਾਢੇ 7 ਵਜੇ ਦੇ ਲੱਗਭਗ ਬਾਹਰ ਨਿਕਲੀ।
ਪੁਲਸ ਟੀਮ ਨੇ ਕੇਸ ਦੇ ਜਾਂਚ ਅਧਿਕਾਰੀ ਅਤੇ ਸਿਵਲ ਲਾਈਂਸ ਥਾਣੇ ਦੇ ਐੈੱਸ.ਐੈੱਸ.ਓ. ਕਰਨ ਸਿੰਘ ਰਾਣਾ ਅਤੇ ਐੱਸ.ਪੀ. ਅਸ਼ੋਕ ਤਿਆਗੀ ਤੋਂ ਇਲਾਵਾ ਕੋਰਟ ਦੇ ਨਿਰਦੇਸ਼ 'ਤੇ ਇਸ ਕੇਸ ਦੀ ਜਾਂਚ ਦਾ ਸੁਪਰਵਿਜਨ ਕਰ ਰਹੇ ਨਾਰਥ ਡਿਸਟਿਕ੍ਰਟ ਦੇ ਐਡੀਸ਼ਨਲ ਡੀ.ਸੀ.ਪੀ. ਹਰਿੰਦਰ ਕੁਮਾਰ ਸਿੰਘ ਅਤੇ ਦੋ ਹੋਰ ਪੁਲਸਕਰਮੀ ਸ਼ਾਮਲ ਸਨ। ਪੁਲਸ ਇਕ ਵੀਡੀਓਗ੍ਰਾਫਰ ਨੂੰ ਵੀ ਆਪਣੇ ਨਾਲ ਲੈ ਕੇ ਆਈ। ਡਿਪਟੀ ਸੀ.ਐੈੱਮ. ਤੋਂ ਹੋਈ ਪੁੱਛਗਿਛ ਦੀ ਪੂਰੀ ਪ੍ਰਕਿਰਿਆ ਦੀ ਪੁਲਸ ਨੇ ਵੀਡੀਓਗ੍ਰਾਫੀ ਕਰਵਾਈ ਹੈ ਤਾਂ ਕਿ ਉਨ੍ਹਾਂ ਦੇ ਬਿਆਨਾਂ ਨੂੰ ਹੋਰ ਬਿਆਨਾਂ ਨਾਲ ਮੈਚ ਕਰਕੇ ਇਹ ਦੇਖਿਆ ਜਾ ਸਕੇ ਕਿ ਉਸ 'ਚ ਕਿਥੇ-ਕਿਥੇ ਪ੍ਰਤੀਕਰਮ ਹਨ।