ਐਕਸ਼ਨ ਮੂਡ ''ਚ ਆਏ ਰਾਣਾ ਗੁਰਜੀਤ ਦਾ ਫੂਲਕਾ ਨੂੰ ਮੋੜਵਾਂ ਜਵਾਬ

03/20/2017 12:36:00 PM

ਕਪੂਰਥਲਾ : ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਉਸ ਬਿਆਨ ਦਾ ਮੋੜਵਾਂ ਜਵਾਬ ਦਿੱਤਾ ਹੈ, ਜਿਸ ''ਚ ਵਿਧਾਇਕ ਐੱਚ. ਐੱਸ. ਫੂਲਕਾ ਨੇ ਕਿਹਾ ਸੀ ਕਿ ਕਾਂਗਰਸ ਨੇ ਸਾਦੇ ਕਲਚਰ ਦੀ ਜਿਹੜੀ ਰਣਨੀਤੀ ਅਪਣਾਈ ਹੈ, ਉਹ ''ਆਪ'' ਦੀ ਹੀ ਦੇਣ ਹੈ। ਆਪਣੇ ਜਵਾਬ ''ਚ ਰਾਣਾ ਗੁਰਜੀਤ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ''ਆਪ'' ਨੂੰ ਕਰਾਰੀ ਹਾਰ ਦਿੱਤੀ ਹੈ ਅਤੇ ਕਾਂਗਰਸ ਨੂੰ ਵੋਟਾਂ ਪਾਈਆਂ ਹਨ, ਇਸ ਲਈ ਇਹ ਗੱਲ ''ਆਪ'' ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਰਣਨੀਤੀ ਬਣਾਉਣ ਲਈ ਜਨਤਾ ਦਾ ਸਾਥ ਜ਼ਰੂਰੀ ਹੁੰਦਾ ਹੈ, ਜੋ ਕਿ ਕਾਂਗਰਸੀਆਂ ਨੂੰ ਮਿਲਿਆ ਹੈ। ਕੈਬਨਿਟ ਮੰਤਰੀ ਬਣਨ ਤੋਂ ਬਾਅਦ ਰਾਣਾ ਗੁਰਜੀਤ ਆਪਣੇ ਹਲਕੇ ਕਪੂਰਥਲਾ ''ਚ ਪੁੱਜੇ ਹੋਏ ਸਨ, ਜਿੱਥੇ ਉਨ੍ਹਾਂ ਨੇ ਵਾਰਕਰਾਂ ਦਾ ਧੰਨਵਾਦ ਕੀਤਾ। ਐਕਸ਼ਨ ਮੂਡ ''ਚ ਆਏ ਰਾਣਾ ਗੁਰਜੀਤ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋਕਾਂ ਦੇ ਹਿੱਤ ''ਚ ਕੰਮ ਕਰਨ ਲਈ ਕਿਹਾ। ਇਸ ਦੌਰਾਨ ਉਹ ਅਫਸਰਸ਼ਾਹੀ ਅਤੇ ਕਾਂਗਰਸੀ ਵਰਕਰਾਂ ਨੂੰ ਨਸੀਹਤ ਦਿੰਦੇ ਵੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਕੰਮ ''ਚ ਕਿਸੇ ਤਰ੍ਹਾਂ ਦੀ ਭ੍ਰਿਸ਼ਟਾਚਾਰੀ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Babita Marhas

This news is News Editor Babita Marhas