ਵਿਧਾਇਕ ਚੀਮਾ ਨੇ ਸੁਣੀਆਂ ਕਾਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ

09/12/2017 6:36:45 AM

ਸੁਲਤਾਨਪੁਰ ਲੋਧੀ, (ਧੀਰ, ਸੋਢੀ)- ਵਿਧਾਇਕ ਨਵਤੇਜ ਸਿੰਘ ਚੀਮਾ ਨੇ ਨਵੀਂ ਆਬਾਦੀ ਅਦਾਲਤ ਚੱਕ ਦਾ ਦੌਰਾ ਕੀਤਾ ਤੇ ਕਾਲੋਨੀ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਡਾ. ਚਾਰੂਮਿਤਾ, ਬੀ. ਡੀ. ਪੀ. ਓ. ਪਰਗਟ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। 
ਕਾਲੋਨੀ 'ਚ ਪੁੱਜਣ 'ਤੇ ਸਮਾਜ ਸੇਵਕ ਡਾ. ਮੇਜਰ ਸਿੰਘ ਵਿਰਦੀ ਤੇ ਹਰਨੇਕ ਸਿੰਘ ਵਿਰਦੀ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕੀਤਾ। ਉਨ੍ਹਾਂ ਚੀਮਾ ਨੂੰ ਦੱਸਿਆ ਕਿ ਕਾਲੋਨੀ ਨਿਵਾਸੀ ਬਹੁਤ ਦੇਰ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਕਿਸੇ ਵੀ ਪਾਸੇ ਸੀਵਰੇਜ ਦਾ ਹੱਲ ਨਹੀਂ ਨਿਕਲ ਰਿਹਾ ਹੈ। ਬਾਰਿਸ਼ ਦੇ ਮੌਸਮ 'ਚ ਤਾਂ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਉਨ੍ਹਾਂ ਚੀਮਾ ਪਾਸੋਂ ਇਸ ਸਮੱਸਿਆ ਦਾ ਹੱਲ ਕੱਢਣ ਲਈ ਜਲਦੀ ਨਿਰਦੇਸ਼ ਦੇਣ ਦੀ ਮੰਗ ਕੀਤੀ। 
ਵਿਧਾਇਕ ਚੀਮਾ ਨੇ ਤੁਰੰਤ ਮੌਕੇ 'ਤੇ ਹੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਤੇ ਬੀ. ਡੀ. ਪੀ. ਓ. ਪਰਗਟ ਸਿੰਘ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਲੋਨੀ ਨਿਵਾਸੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਹਿਲ ਦੇ ਆਧਾਰ 'ਤੇ ਹਰ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਚੋਣਾਂ ਮੌਕੇ ਕਾਂਗਰਸ ਪਾਰਟੀ ਨੂੰ ਹਮਾਇਤ ਦੇ ਕੇ ਦੁਬਾਰਾ ਵਿਧਾਇਕ ਬਣਾਉਣ ਲਈ ਸ਼ੁਕਰੀਆ ਵੀ ਅਦਾ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹਰੇਕ ਨਾਗਰਿਕ ਲਈ 24 ਘੰਟੇ ਖੁੱਲ੍ਹੇ ਹਨ। ਇਸ ਸਮੇਂ ਕਾਲੋਨੀ ਨਿਵਾਸੀ ਬਜ਼ੁਰਗ ਦੀਦਾਰ ਸਿੰਘ ਵਿਰਦੀ ਨੇ ਵਿਧਾਇਕ ਚੀਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਦੌਰਾਨ ਪਰਵਿੰਦਰ ਸਿੰਘ ਪੱਪਾ ਜਾਰਜਪੁਰ ਸਕੱਤਰ ਪ੍ਰਦੇਸ਼ ਕਾਂਗਰਸ, ਬਲਦੇਵ ਸਿੰਘ ਰੰਗੀਲਪੁਰ ਮੈਂਬਰ ਬਲਾਕ ਸੰਮਤੀ, ਅਜੀਤ ਸਿੰਘ ਵਿਰਦੀ, ਗੁਰਸ਼ਰਨ ਸਿੰਘ ਲਾਡੀ, ਲਾਇਨ ਸਵਰਨ ਸਿੰਘ ਖਾਲਸਾ ਡਿਸਟ੍ਰਿਕਟ ਗਵਰਨਰ, ਰਾਜਾ ਖਾਲਸਾ, ਸੰਤੋਖ ਸਿੰਘ ਬੱਗਾ ਭਾਗੋਰਾਈਆਂ, ਸੰਦੀਪ ਸਿੰਘ ਕਲਸੀ, ਸਤ ਨਰਾਇਣ, ਐੱਨ. ਆਰ. ਆਈ. ਗੁਰਜਿੰਦਰ ਸਿੰਘ ਹੈਬਤਪੁਰ, ਜਰਨੈਲ ਸਿੰਘ, ਬਾਬਾ ਗੁਰਮੇਲ ਸਿੰਘ, ਧਰਮ ਸਿੰਘ, ਪ੍ਰੀਤਮ ਸਿੰਘ, ਅਨੂਪ ਸਿੰਘ, ਜਗੀਰ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।