ਗੁਰੂ ਹਰਕ੍ਰਿਸ਼ਨ ਸਕੂਲ ’ਚ ਦੀਵੇ ਤੇ ਮੋਮਬੱਤੀਆਂ ਸਜਾਉਣ ਦੀ ਪ੍ਰਤੀਯੋਗਤਾ ਆਯੋਜਿਤ

11/04/2018 3:38:51 PM

ਕਪੂਰਥਲਾ (ਮੱਲੀ)- ਰੇਲ ਡਿੱਬਾ ਕਾਰਖਾਨਾ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰ. ਪ੍ਰਭਦੀਪ ਕੌਰ ਮੋਂਗਾ ਦੀ ਅਗਵਾਈ ’ਚ ਦੀਵਾਲੀ ਦੇ ਸ਼ੁਭ ਦਿਹਾਡ਼ੇ ਮੌਕੇ ਦੀਵੇ ਤੇ ਮੋਮਬੱਤੀਆਂ ਸਜਾਉਣ ਦੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਐੱਸ. ਜੀ. ਪੀ. ਸੀ. ਸਮਾਗਮ ’ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੀਵੇ ਤੇ ਮੋਮਬੱਤੀਆਂ ਸਜਾਉਣ ਦੀ ਪ੍ਰਤੀਯੋਗਤਾ ’ਚ ਹਰਲੀਨ ਕੌਰ, ਪ੍ਰਭਨੂਰ ਕੌਰ, ਹਰਸਿਮਰਨ ਕੌਰ, ਹਰਸ਼ਿਤ, ਰਾਘਵ, ਕੇਤਨ, ਪਾਰੁਲ ਸ਼ਰਮਾ, ਪ੍ਰਭਲੀਨ, ਸਨੇਹਾ, ਪਲਕ ਤੇ ਆਂਚਲਪ੍ਰੀਤ ਕੌਰ ਨੇ ਪਹਿਲਾ ਤੇ ਗੁਰਨੂਰ ਸਿੰਘ, ਯਸ਼ਪ੍ਰੀਤ, ਅਮਨ ਬਹਿਲ, ਇਸ਼ਮੀਤ ਕੌਰ, ਦਿਲਰਾਜ ਸਿੰਘ, ਅਰਸ਼ਪ੍ਰੀਤ ਕੌਰ ਤੇ ਹਰਸ਼ਿਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪ੍ਰਤੀਯੋਗਤਾ ’ਚ ਜੇਤੂ ਰਹੇ ਵਿਦਿਆਰਥੀਆਂ ਨੂੰ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਗੁਰਪ੍ਰੀਤ ਕੌਰ ਤੇ ਪ੍ਰਿੰ. ਪ੍ਰਭਦੀਪ ਕੌਰ ਮੋਂਗਾ ਨੇ ਸਾਂਝੇ ਤੌਰ ’ਤੇ ਸਨਮਾਨਤ ਕੀਤਾ।


Related News